ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/435

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਨ੍ਹਾਂ ਦੇ ਇਉਂ ਹਿੱਲਣ ਕਰਕੇ ਇਹ ਬੇੜੀਆਂ ਉਨ੍ਹਾਂ ਦੇ ਗਿੱਟਿਆਂ ਨੂੰ ਲੱਗਦੀਆਂ ਤੇ ਜ਼ਖਮੀ ਕਰ ਰਹੀਆਂ ਸਨ ।

ਇਹ ਕਾਰਵਾਈ ਚੋਖਾ ਚਿਰ ਇਉਂ ਹੁੰਦੀ ਰਹੀ । ਪਹਿਲਾਂ ਤਾਂ ਰੱਬ ਦੀ ਸਿਫਤ ਸਲਾਹ ਜਿਹੜੀ ਇਨ੍ਹਾਂ ਲਫਜ਼ਾਂ ਵਿੱਚ ਆਕੇ ਖਤਮ ਹੋਈ "ਰੱਬਾ ਮੇਰੇ ਉੱਪਰ ਤਰਸ ਕਰ" ਫਿਰ ਹੋਰ ਵਡਿਆਈ ਦੇ ਗਾਣੇ ਜਿਹੜੇ 'ਆਲੇਲੂਈਆਂ' ਦੇ ਲਫਜ਼ਾਂ ਉੱਪਰ ਆਣ ਮੁੱਕੇ———ਤੇ ਕੈਦੀ ਆਪਣੇ ਉੱਪਰ ਸਲੀਬ ਦੇ ਨਿਸ਼ਾਨ ਕਰਦੇ ਜਾਂਦੇ ਸਨ, ਮੱਥਾ ਟੇਕਦੇ ਜਾਂਦੇ ਸਨ, ਪਹਿਲਾਂ ਹਰ ਫਿਕਰੇ ਉੱਪਰ, ਫਿਰ ਹਰ ਦੂਸਰੇ ਫਿਕਰੇ ਉਪਰ, ਤੇ ਫਿਰ ਹਰ ਤੀਸਰੇ ਫਿਕਰੇ ਪਿੱਛੇ ਇਹ ਕਵਾਇਦ ਹੁੰਦੀ ਸੀ; ਤੇ ਸਾਰੇ ਬੜੇ ਖੁਸ਼ ਹੋਏ ਸਨ ਜਦ ਰੱਬ ਦੀ ਉਸਤਤੀ ਦੇ ਸਤੋਤਰ ਆਖ਼ਰ ਮੁੱਕੇ ਤੇ ਪਦਾਰੀ ਨੇ ਵੀ ਕਿਤਾਬ ਠੱਪੀ, ਠੰਡਾ ਸਾਹ ਭਰਿਆ ਤੇ ਪਰਦੇ ਦੇ ਪਿੱਛੇ ਚਲਾ ਗਇਆ । ਇਕ ਆਖਰੀ ਰਸਮ ਪੂਰੀ ਕਰਨੀ ਰਹਿ ਗਈ ਸੀ, ਪਾਦਰੀ ਨੇ ਇਕ ਮੇਜ਼ ਉੱਪਰੋਂ ਇਕ ਵੱਡੀ ਗਿਲਟੀ ਸਲੀਬ ਚੱਕੀ, ਇਸ ਸਲੀਬ ਦੇ ਦੋਹਾਂ ਸਿਰਿਆਂ ਉੱਪਰ ਅਨੈਮਲ ਦੀਆਂ ਮੂਰਤਾਂ ਸਨ———ਇਉਂ ਓਹ ਸਲੀਬ ਚੱਕ ਕੇ ਗਿਰਜੇ ਦੇ ਐਨ ਵਿਚਕਾਰ ਆ ਗਇਆ ਪਹਿਲਾਂ ਤਾਂ ਇਨਸਪੈਕਟਰ ਨੇ ਅੱਗੇ ਵਧ ਕੇ ਸਲੀਬ ਨੂੰ ਚੁੰਮਿਆ———ਫਿਰ ਜੇਲਰ ਆਏ ਤੇ ਉਨ੍ਹਾਂ ਚੁੰਮਿਆ, ਫਿਰ ਕੈਦੀ ਇਕ ਦੂਜੇ ਨੂੰ ਮੋਂਹਢੇ ਮਾਰਦੇ, ਧੱਕੇ ਦਿੰਦੇ, ਗੋਸ਼ੇ ਕਰਦੇ, ਗਾਲਾਂ ਕੱਢਦੇ ਆਏ ਉਨਾਂ ਚੁੰਮਿਆ । ਪਾਦਰੀ ਗੱਲਾਂ ਤਾਂ ਇਨਸਪੈਕਟਰ ਨਾਲ ਕਰਦਾ ਪਇਆ ਸੀ ਅਤੇ ਆਪਣੇ ਹੱਥ ਤੇ ਸਲੀਬ ਐਵੇਂ ਹੀ ਅੱਗੇ ਕਰ

੪੦੧