ਕਾਂਡ ੨.
ਕੈਦੀ ਮਸਲੋਵਾ ਦੀ ਜੀਵਨ ਕਥਾ ਇਕ ਆਮ ਕਹਾਣੀ ਸੀ।
ਮਸਲੋਵਾ ਦੀ ਮਾਂ ਇਕ ਗਰਾਮੀਨ ਤੀਮੀ ਦੀ ਅਣਵਿਆਹੀ ਧੀ ਸੀ। ਉਹ ਦੋ ਸ਼ਰੀਫ ਕੰਵਾਰੀ ਸਵਾਣੀਆਂ, ਜੋ ਜਿਮੀਂਦਾਰ ਸਨ ਤੇ ਜਿਨ੍ਹਾਂ ਡੇਰੀ ਵੀ ਖੋਲ੍ਹੀ ਹੋਈ ਸੀ, ਦੀ ਨੌਕਰਾਨੀ ਸੀ। ਇਹ ਉਹਦੀ ਅਣਵਿਆਹੀ ਕੁੜੀ ਹਰ ਸਾਲ ਇਕ ਬੱਚਾ ਜਣ ਦਿੰਦੀ ਸੀ, ਤੇ ਜਿੰਵੇਂ ਗਰਾਮੀਨ ਲੋਕਾਂ ਵਿੱਚ ਹੁੰਦਾ ਹੈ ਕਿ ਇਹੋ ਜੇਹੇ ਅਣਚਾਹੇ ਬੱਚਿਆਂ ਨੂੰ ਜਿਹੜੇ ਉਨ੍ਹਾਂ ਦੇ ਕੰਮ ਕਾਜ ਵਿੱਚ ਰੁਕਾਵਟ ਪਾਂਦੇ ਹਨ, ਬਿਪਤਿਸਮਾ ਦੇਣ ਦੇ ਮਗਰੋਂ ਮਾਰ ਦਿੰਦੇ ਹਨ, ਉਹ ਮਾਂ ਰੋਲ ਕੇ ਮਾਰ ਦਿੱਤਾ ਕਰਦੀ ਸੀ। ਵੇਲੇ ਸਿਰ ਦੁੱਧ ਨ ਦਿੱਤਾ, ਭੁੱਖੇ ਮਰਨ ਦਿੱਤਾ ਤੇ ਇਹੋ ਜੇਹੇ ਹਰ ਸਾਲ ਆਏ ਬੱਚੇ ਆਪੇ ਮਰ ਜਾਂਦੇ ਸਨ। ਇਸ ਕੁੜੀ ਦਾ ਛੇਵਾਂ ਬੱਚਾ, ਜ੍ਹਿਦਾ ਪਿਓ ਇਕ ਖਾਨਾ ਬਿਦੋਸ਼ ਜਿਪਸੀ ਕੌਮ ਦਾ ਬੰਦਾ ਸੀ, ਵੀ ਉਸੀ ਤਰਾਂ ਅਗਲਿਆਂ ਵਾਂਗ ਮਰ ਜਾਂਦਾ, ਜੇ ਇਕ ਇਤਫਾਕ ਕੁਦਰਤ ਵੱਲੋਂ ਉਹਦੇ ਬਚਣ ਦਾ ਨਾਂ ਹੋ ਜਾਂਦਾ-ਉਹ ਇਓਂ ਹੋਇਆ, ਉਨ੍ਹਾਂ ਦੋਹਾਂ ਜ਼ਿਮੀਂਦਾਰ ਕੰਵਾਰੀ ਸਵਾਣੀਆਂ ਵਿੱਚੋਂ ਇਕ ਉਸ ਦਿਨ ਡੇਰੀ ਵਿੱਚ ਅਪਣੀਆਂ ਨੌਕਰਾਣੀਆਂ ਨੂੰ ਝਾੜ ਪਾਣ ਗਈ ਸੀ ਕਿਉਂਕਿ ਮਲਾਈ ਜਿਹੜੀ ਉਨ੍ਹਾਂ ਬਣਾਈ ਸੀ ਉਸ ਵਿੱਚ ਗਊਆਂ ਦੀ ਬੋ ਆਉਂਦੀ ਸੀ। ਤਾਂ ਉੱਥੇ ਫਾਰਮ ਦੇ ਅਹਾਤੇ ਵਿੱਚ ਇਕ