ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/440

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨੂੰ ਪੱਕਾ ਕਰ ਸਕਦੀ ਸੀ ਉਹ ਸਾਹਮਣੇ ਪਇਆ ਸੱਚ ਸੀ ਕਿ ਅੱਜ ਅਠਾਰਾਂ ਸਾਲ ਥੀਂ ਇਸ ਸਿਦਕ ਦੇ ਆਸਰੇ ਓਹ ਆਪਣੇ ਟੱਬਰ ਨੂੰ ਪਾਲ ਰਹਿਆ ਸੀ । ਆਪਣੇ ਮੁੰਡੇ ਨੂੰ ਹਾਈ ਸਕੁਲ ਘੱਲ ਸੱਕਿਆ ਸੀ, ਤੇ ਆਪਣੀ ਲੜਕੀ ਨੂੰ ਓਸ ਸਕੂਲ ਵਿੱਚ ਭੇਜ ਸੱਕਿਆ ਸੀ ਜਿੱਥੇ ਪਾਦਰੀਆਂ ਦੀਆਂ ਲੜੀਆਂ ਮੁਫਤ ਪੜ੍ਹਦੀਆਂ ਸਨ। ਡੀਕਨ ਵੀ ਇਉਂ ਹੀ ਮਨ ਰਹਿਆ ਸੀ ਤੇ ਪਾਦਰੀ ਥੀਂ ਵੀ ਵਧ ਮਜ਼ਬੂਤੀ ਨਾਲ ਮੰਨਦਾ ਸੀ ਤੇ ਓਹ ਜਾਣਦਾ ਸੀ ਕਿ ਦੁਆਵਾਂ (with or without the acathistus) ਕਰਨੀਆਂ ਕੀ ਮੋਇਆਂ ਲਈ ਕੀ ਆਮ ਮਖਲੂਕ ਲਈ, ਕੀ ਗਿਰਜਿਆਂ ਦੇ ਇੱਕਠ ਵਿੱਚ, ਸਭ ਦੀ ਖਾਸ ਮੁਕੱਰਰ ਕੀਮਤ ਹੁੰਦੀ ਹੈ, ਜਿਹੜੀ ਕੁਲ ਸੱਚੇ ਈਸਾਈ ਆਪੇ ਹੀ ਦੇ ਦਿੰਦੇ ਹਨ ਤੇ ਬਸ ਪੈਸਿਆਂ ਲਈ ਓਹ ਬੜੀ ਖ਼ੁਸ਼ੀ ਨਾਲ ਬੋਲਦਾ ਸੀ :———"ਦਯਾ ਕਰੀਂ ਰੱਬਾ, ਦਯਾ ਕਰੀਂ," ਤੇ ਜੋ ਕੁਛ ਹਰ ਮੌਕੇ ਉਪਰ ਓਹ ਪੜ੍ਹਦਾ ਯਾ ਕਹਿੰਦਾ ਹੁੰਦਾ ਸੀ ਓਹ ਓਸ ਲਈ ਉੱਨਾ ਹੀ ਜਰੂਰੀ ਸੀ ਜਿੰਨਾ ਹੋਰ ਆਦਮੀਆਂ ਲਈ ਲੱਕੜਾਂ, ਆਟਾ ਤੇ ਆਲੂ ਵੇਚਣ ਲਈ ਆਵਾਜ਼ਾਂ ਕੱਸਣੀਆਂ ਪੈਂਦੀਆਂ ਹਨ, "ਰੋਟੀਆਂ ਕਾਰਨ ਪੂਰੇ ਤਾਲ" । ਕੈਦਖਾਨੇ ਦੇ ਇਨਸਪੈਕਟਰ ਤੇ ਵਾਰਡਰ ਭਾਵੇਂ ਕਦੀ ਨਹੀਂ ਸਨ ਸਮਝ ਸੱਕਦੇ ਤੇ ਨਾ ਉਨ੍ਹਾਂ ਕਦੀ ਸੋਚਿਆ ਹੀ ਸੀ ਕਿ ਇਨ੍ਹਾਂ ਰਸਮਾ ਆਦਿ ਦਾ ਜਿਹੜੀਆਂ ਇਹ ਗਿਰਜੇ ਵਿੱਚ ਕਰਦੇ ਹਨ, ਕੀ ਅਰਥ ਹੈ । ਉਹ ਤਾਂ ਸਾਫ ਇਹ ਮੰਨਦੇ ਸਨ ਕਿ ਉਨ੍ਹਾਂ ਨੂੰ ਇਸ ਕਵਾਯਿਦ ਦਾ ਮੰਨਣਾ ਜਰੂਰੀ ਹੈ ਕਿਉਂਕਿ ਉਨ੍ਹਾਂ ਦੇ ਅਫਸਰ ਇਹ ਮੰਨਦੇ ਹਨ ਤੇ ਜ਼ਾਰ ਆਪ ਮੰਨਦਾ ਸੀ । ਉਹ

੪੦੬