ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/453

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸੇ ਤਾਂ ਕੈਦੀ ਪਿੰਜਰੇ ਵਿੱਚ ਇਕੱਠੇ ਕੀਤੇ ਸਨ ਨੇ, ਤੇ ਇਸ ਨੇੜੇ ਵਾਲੇ ਪਾਸੇ ਉਨ੍ਹਾਂ ਦੇ ਮੁਲਾਕਾਤ ਕਰਨ ਵਾਲੇ ਲੋਕੀ । ਮੁਲਾਕਾਤੀਆਂ ਤੇ ਕੈਦੀਆਂ ਦੇ ਵਿਚਕਾਹੇ ਕਿਉਂ ਸਨ ਤਣੀਆਂ ਦੋ ਲੋਹੇ ਦੀਆਂ ਤਾਰਾਂ ਤੇ ਜਾਲੀਆਂ ਜੋ ਫਰਸ਼ ਥੀਂ ਛੱਤ ਤੱਕ ਸਨ, ਤੇ ਨਾਲੇ ਸੱਤ ਫੁੱਟ ਦੀ ਥਾਂ ਕਿਉਂ ਛੱਡੀ ਹੋਈ ਸੀ ? ਇਹ ਇਹਤਿਆਤ ਸਭ ਇਸ ਲਈ ਕੀਤੀ ਹੋਈ ਸੀ ਕਿ ਓਹ ਆਪੇ+ ਵਿੱਚ ਇਕ ਦੂਜੇ ਨੂੰ ਕੋਈ ਚੀਜ਼ ਫੜਾ ਨ ਸੱਕਣ ਤੇ ਜੇ ਕਿਸੇ ਵਿਚਾਰੇ ਦੀ ਨਦਰ ਨੂਰ ਵੇਖ ਹੀ ਨਾ ਸੱਕਦੀ ਹੋਵੇ, ਸ਼ੌਰਟ ਸਾਈਟ ਵਾਲਾ ਹੋਵੇ ਤਦ ਉਹੋ ਇੰਨੀ ਦੂਰੋਂ ਕੁਛ ਵੇਖ ਵੀ ਨਹੀਂ ਸੀ ਸਕਦਾ' ਮੁੱਖ ਤੇ ਇਕ ਦੂਜੇ ਦੇ ਇੰਨੀ ਦੂਰੋਂ ਮੁਹਾਂਦਰੇ ਵੀ ਨਹੀਂ ਸਨ ਪਛਾਣੇ ਜਾ ਸੱਕਦੇ । ਗੱਲਾਂ ਕਰਨੀਆਂ ਵੀ ਬੜੀ ਹੀ ਮੁਸ਼ਕਲ ਸਨ, ਤੇ ਇਕ ਦੂਜੇ ਨੂੰ ਆਪੇ ਵਿੱਚ ਦੀ ਗੱਲ ਸੁਣਾਣ ਲਈ ਚੀਕਣਾ ਜਰੂਰੀ ਪੈਂਦਾ ਸੀ ।

ਜਾਲੀਆਂ ਦੇ ਦੋਹਾਂ ਪਾਸੇ ਲੋਕਾਂ ਆਪਣੇ ਮੂੰਹ ਨਜੀਕ ਲਇਆ , ਜਾਲੀਆਂ ਨਾਲ ਦਬਾ ਹੀ ਸੁੱਟੇ ਸਨ, ਵਹੁਟੀਆਂ ਖਾਵੰਦਾਂ ਦੇ, ਪਿਓ ਮਾਂ ਬੱਚਿਆਂ ਦੇ ਮੂੰਹ ਵੇਖਣ, ਇਕ ਦੂਜੇ ਦੇ ਮੁਹਾਂਦਰੇ ਦੇਖਣ ਲਈ ਬਿਹਬਲ ਹੋ ਰਹੇ ਸਨ ਤੇ ਸਭ ਇਸ ਯਤਨ ਵਿੱਚ ਸਨ ਕਿ ਓਹ ਐਸੀ ਸੁਰ ਵਿੱਚ ਗੱਲਾਂ ਕਰਨ ਜਿਸ ਕਰਕੇ ਉਹ ਸੁਣਾਈ ਦੇਣ ਤੇ ਨਾਲੇ ਸਮਝ ਵੀ ਆਈ ਜਾਣ।

ਪਰ ਹਰ ਇਕ ਦੀ ਕੋਸ਼ਸ਼ ਇਹ ਸੀ ਕਿ ਉਸੇ ਇਕ ਦੀ ਗੱਲ ਓਹਨੂੰ ਸੁਣਾਈ ਦੇਵੇ ਜਿਸ ਨਾਲ ਓਹ ਗੱਲਾਂ ਕਰ ਰਹਿਆ ਹੈ ਤੇ ਜਿਹਦੀ ਓਹ ਸੁਣਨਾ ਚਾਹੁੰਦਾ ਹੈ । ਤੇ ਉਹਦੇ ਨਾਲ

੪੧੯