ਆਪਣੀ ਦੂਜੀ ਭੈਣ ਕੋਲੋਂ ਜ਼ਿਆਦਾ ਦਯਾਵਾਨ ਸੀ। ਮੇਰੀ ਈਵਾਨੋਵਨਾ ਜਿਹੜੀ ਵੱਡੀ ਸੀ, ਕੁਛ ਕੜੀ ਜੇਹੀ ਜਨਾਨੀ ਸੀ। ਸੋਫੀਆ ਈਵਾਨੋਵਨਾ ਇਸ ਨਿੱਕੀ ਕੁੜੀ ਨੂੰ ਸੋਹਣੇ ਕੱਪੜੇ ਪਹਿਨਾਂਦੀ ਸੀ ਤੇ ਨਾਲੇ ਓਹਨੂੰ ਲਿਖਣਾ ਪੜ੍ਹਨਾ ਸਿਖਾਂਦੀ ਸੀ। ਉਹਦਾ ਖਿਆਲ ਸੀ ਕਿ ਇਹਨੂੰ ਖੂਬ ਪੜ੍ਹਾ ਕੇ ਇਕ ਸ਼ਰੀਫ ਖਾਨਦਾਨ ਦੀ ਜਵਾਨ ਕੰਵਾਰੀ ਵਾਂਗ ਵੱਡਾ ਕੀਤਾ ਜਾਵੇ। ਮੇਰੀ ਈਵਾਨੋਵਨਾ ਬੱਸ ਇੰਨਾ ਚਾਹੁੰਦੀ ਸੀ ਕਿ ਓਹਨੂੰ ਘਰ ਬਾਹਰ ਦਾ ਕੰਮ ਕਾਜ ਸਿਖਲਾਇਆ ਜਾਵੇ ਕਿ ਓਹ ਚੰਗੀ ਨੌਕਰਾਨੀ ਤਿਆਰ ਹੋਵੇ, ਤੇ ਇਸ ਕਰਕੇ ਓਹਦੀ ਨਜ਼ਰ ਉਸ ਕੁੜੀ ਵਲ ਕੁਛ ਵਿਹਾਰੀ ਜੇਹੀ ਸੀ। ਇਓਂ ਉਹ ਸਖਤ ਵਰਤਾ ਕਰਦੀ ਸੀ, ਕਦੀ ਕਦੀ ਸਜ਼ਾ ਦਿੰਦੀ ਸੀ ਜੇ ਗੁੱਸਾ ਚੜ ਜਾਏ ਤਦ ਠੋਕ ਵੀ ਦਿੰਦੀ ਸੀ। ਇਕੋ ਘਰ ਇਨ੍ਹਾਂ ਦੋਹਾਂ ਅਸਰਾਂ ਹੇਠ ਵਿਚਾਰੀ ਕੁੜੀ ਨਾ ਇਧਰ ਦੀ ਰਹੀ ਨਾ ਉਧਰ ਦੀ। ਅੱਧੀ ਤਾਂ ਨੌਕਰ ਬਣੀ ਤੇ ਅਧ ਪਚੱਧੀ ਸ਼ਰੀਫ ਜਵਾਨ ਸਵਾਣੀ। ਦੋਵੇਂ ਮਿੱਸਾਂ ਓਹਨੂੰ ਲਾਡ ਨਾਲ ਕਾਤੂਸ਼ਾ ਕਰਕੇ ਬੁਲਾਂਦੀਆਂ ਸਨ। ਇਹ ਨਿੱਕਾ ਨਾਂ ਕਾਤਿਨਕਾ ਨਾਮ ਥੀਂ (ਰੂਸੀ ਜਬਾਨ ਦਾਨੀ ਵਿੱਚ) ਘੱਟ ਮਾਂਝਿਆ ਹੋਇਆ ਨਾਮ ਸੀ ਪਰ ਕਤਿਕਾ ਆਮ ਸਾਧਾਰਨ ਨਾਮ ਥੀਂ ਜ਼ਿਆਦਾ ਚੰਗਾ ਸੀ। ਇਹ ਕੁੜੀ ਕੱਪੜੇ ਸੀਂਦੀ ਤ੍ਰਪਦੀ ਸੀ, ਕਮਰਿਆਂ ਨੂੰ ਝਾਤੂ ਦੇ ਸਾਫ ਸੁਥਰਾ ਕਰ ਰੱਖਦੀ ਸੀ, ਤੇ ਹੋਰ ਘਰ ਦਾ ਨਿੱਕਾ ਮੋਟਾ ਸਾਰਾ ਕੰਮ ਕਰਦੀ ਸੀ ਤੇ ਜਦ ਕਦੀ ਕਦੀ ਓਹਨੂੰ ਵਿਹਲ ਮਿਲਦੀ ਤਾਂ ਬੈਠ ਕੇ ਪੜ੍ਹਦੀ, ਯਾ
ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/46
ਦਿੱਖ