ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/460

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਉੱਪਰ ਨੀਲੀ ਪੇਟੀ———ਇੱਥੇ ਵੀ ਮਰਦਾਂ ਦੇ ਕਮਰੇ ਵਾਂਗ ਲੋਕੀ ਆਪਣੇ ਮੂੰਹ ਜਾਲੀਆਂ ਨਾਲ ਲਾਏ, ਦਬਾਏ, ਖੜੇ ਸਨ। ਇਸ ਨੇੜੇ ਵਾਲੀ ਜਾਲੀ ਵਿੱਚ (ਜਿਵੇਂ ਪਿੰਜਰੇ ਵਿਚ) ਸ਼ਹਿਰ ਦੇ ਲੋਕੀ ਕਈ ਕਿਸਮਾਂ ਦੀਆਂ ਪੋਸ਼ਾਕਾਂ ਪਹਿਨੇ ਖੜੇ ਸਨ ਤੇ ਪਰਲੇ ਪਾਸੇ ਵਾਲੇ ਪਿੰਜਰੇ ਵਿੱਚ ਕੈਦੀ ਸਨ । ਉਨ੍ਹਾਂ ਚਿੱਟੀਆਂ ਜੇਲ ਦੀਆਂ ਪੋਸ਼ਾਕਾਂ ਪਾਈਆਂ ਹੋਈਆਂ ਸਨ । ਕਈ ਕੈਦੀ ਸਨ ਜਿਨ੍ਹਾਂ ਆਪਣੇ ਘਰ ਦੇ ਚੰਗੇ ਕੱਪੜੇ ਪਾਏ ਹੋਏ ਸਨ । ਲੋਕੀ ਜਾਲੀ ਦੀ ਸਾਰੀ ਲਮਿਅਤ ਲਾਗੇ ਖੜੇ ਸਨ । ਬਾਹਜੇ ਆਪਣੀਆਂ ਅੱਡੀਆਂ ਚੱਕ ਕੇ ਪੱਬਾਂ ਭਾਰ ਹੋ ਦੂਸਰਿਆਂ ਦੇ ਸਿਰਾਂ ਥੀਂ ਉੱਚੇ ਹੋਣ ਦੀ ਕਰ ਰਹੇ ਸਨ ਕਿ ਇਉਂ ਆਪਣੀ ਗੱਲ ਚੰਗੀ ਤਰਾਂ ਸੁਣਾ ਸਕਨ । ਹੋਰ ਕਈ ਫਰਸ਼ ਉੱਪਰ ਬੈਠੇ ਹੀ ਗੱਲ ਬਾਤ ਕਰ ਰਹੇ ਸਨ ।

ਕੈਦੀਆਂ ਵਿੱਚੋਂ ਇਕ ਬੜੀ ਹੀ ਧਿਆਨ , ਜੋਗ ਕੈਦੀ, ਯਾ ਆਪਣੀਆਂ ਚੀਖਾਂ ਤੇ ਯਾ ਆਪਣੀ ਸ਼ਕਲ ਸ਼ਬਾਹਤ ਕਰਕੇ ਪਤਲੀ, ਰੁਲੀ ਖੁਲੀ ਹੋਈ ਜਿਪਸੀ ਸੀ । ਓਹਦਾ ਰੁਮਾਲ ਓਹਦੇ ਕੁੰਡਲਦਾਰ ਵਾਲਾਂ ਥੀਂ ਖਿਸਕ ਕੇ ਹਿਠਾਹਾਂ ਢਿਲਕਿਆ ਹੋਇਆ ਸੀ, ਤੇ ਓਹ ਕੈਦੀਆਂ ਦੀ ਜਾਲੀ ਵਾਲੇ ਪਿੰਜਰੇ ਦੇ ਐਨ ਵਿਚਕਾਰ ਇਕ ਥਮ ਦੇ ਪਾਸ ਖੜੀ, ਇਕ ਇਧਰ ਖੜੇ ਜਿਪਸੀ ਮਰਦ ਨੂੰ ਜਿਸ ਨੇ ਨੀਲਾ ਕੋਟ ਪਾਇਆ ਹੋਇਆ ਸੀ ਤੇ ਰੱਸੇ ਨਾਲ ਖੂਬ ਕਮਰ ਕੱਸ ਕੇ ਬੱਧਾ ਹੋਇਆ ਸੀ, ਕੁਛ ਉੱਚਾ ਉੱਚਾ ਕਹਿ ਰਹੀ ਸੀ । ਆਪਣੇ ਹੱਥਾਂ ਤੇ ਮੂੰਹ ਨਾਲ ਤਾਵਲੇ ਤਾਵਲੇ ਇਸ਼ਾਰੇ ਕਰੀ ਜਾਂਦੀ ਸੀ———ਜਿਪਸੀਮਰਦ ਦੇ ਨਾਲ ਹੀ ਪਰੇ ਇਕ ਸਿਪਾਹੀ ਫਰਸ਼ ਉੱਪਰ ਬੈਠਾ ਇਕ ਕੈਦੀ ਨਾਲ ਗੱਲਾਂ ਕਰ ਰਹਿਆ

੪੨੬