ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/461

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੀ। ਸਿਪਾਹੀ ਦੇ ਪਰੇ ਜਾਲੀ ਨਾਲ ਦੱਬਿਆ ਹੋਇਆ, ਇਕ ਗਭਰੂ ਕਿਸਾਨ, ਬੀਬੀ ਦਾੜ੍ਹੀ ਤੇ ਰੱਤਾ ਰੱਤਾ ਮੂੰਹ ਖੜਾ ਸੀ। ਇਹ ਆਪਣੇ ਆਏ ਅੱਥਰੂ ਤੇ ਗੱਚ ਬੜੀ ਮੁਸ਼ਕਲ ਨਾਲ ਰੋਕ ਰਹਿਆ ਸੀ। ਇਕ ਸੋਹਣੀ ਸੁਦੇਸ਼ੀ ਚਮਕਦੀਆਂ ਨੀਲੀਆਂ ਅੱਖਾਂ ਵਾਲੀ ਰੰਨ ਓਸ ਨਾਲ ਗੱਲਾਂ ਕਰ ਰਹੀ ਸੀ! ਇਹ ਦੋ ਥੀਓਡੋਸੀਆ ਤੇ ਉਹਦਾ ਖਾਵੰਦ ਸਨ। ਉਨ੍ਹਾਂ ਥੀਂ ਪਰੇ ਇਕ ਅਵਾਰਾਗਰਦ ਆਦਮੀ ਸੀ, ਜਿਹੜਾ ਇਕ ਚੌੜੇ ਮੂੰਹ, ਵਾਲੀ ਤੀਮੀਂ ਨਾਲ ਗੱਲ ਬਾਤ ਕਰ ਰਹਿਆ ਸੀ। ਫਿਰ ਓਸ ਥੀਂ ਪਰੇ ਦੋ ਤੀਮੀਆਂ ਫਿਰ ਇਕ ਮਰਦ, ਫਿਰ ਮੁੜ ਇਕ ਤੀਮੀਂ। ਤੇ ਇਹ ਸਾਰੇ ਇਕ ਇੱਕ ਕੈਦੀ ਦੇ ਮੋਹਰੇ ਖੜੇ ਸਨਮਸਲੋਵਾ ਸਾਹਮਣੇ ਖੜੇ ਕੈਦੀਆਂ ਵਿੱਚ ਨਹੀਂ ਸੀਪਰ ਕੋਈ ਖਿੜਕੀ ਪਾਸ ਖੜੇ ਕੈਦੀਆਂ ਦੇ ਪਿੱਛੇ ਖੜਾ ਸੀ। ਨਿਖਲੀਊਧਵ ਨੇ ਪਹਿਚਾਨ ਲਇਆਉਹਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਇਆ, ਤੇ ਸਾਹ ਬੰਦ ਹੋ ਗਇਆ, ਓਹ ਉਸ ਨੀਲੇ ਨੈਨਾਂ ਵਾਲੀ ਥੀਓਡੋਸੀਆ ਦੇ ਪਿੱਛੇ ਖੜੀ ਮੁਸਕਰਾ ਰਹੀ ਸੀ ਤੇ ਓਸ ਗੱਲ ਬਾਤ ਨੂੰ ਜੋ ਥੀਓਡੋਸੀਆ ਆਪਣੇ ਖਾਵੰਦ ਨਾਲ ਕਰ ਰਹੀ, ਸੁਣ ਰਹੀ ਸੀ।

ਮਸਲੋਵਾ ਨੇ ਜੇਲ ਦਾ ਵੱਡਾ ਕੋਟ ਨਹੀਂ ਸੀ ਪਾਇਆ ਹੋਇਆ, ਚਿੱਟੀ ਪੋਸ਼ਾਕ ਸੀ ਤੇ ਪੇਟੀ ਕਮਰ ਦੇ ਦਵਾਲੇ ਕੱਸੀ ਹੋਈ ਸੀਤੇ ਉਹਦੇ ਜੋਬਨ ਓਸ ਪੋਸ਼ਾਕ ਵਿੱਚ ਥੀਂ ਬਾਹਰ ਵਲ ਉੱਭਰ ਰਹੇ ਸਨਉਹਦੇ ਸਿਰ ਉੱਪਰ ਬੱਧੇ

੪੨੭