ਇਹ ਵਰਕਾ ਤਸਦੀਕ ਕੀਤਾ ਗਿਆ ਏ
ਰੋਮਾਲ ਦੇ ਹੇਠੋਂ, ਕਿਨਾਰੇ ਕਿਨਾਰੇ ਦੇ ਕਾਲੇ ਵਾਲਾਂ ਦੇ ਗੁੱਛੇ ਨਿਕਲ ਰਹੇ ਸਨ।
"ਇਕ ਪਲ ਵਿੱਚ ਹੁਣ ਸਭ ਕੁਝ ਫੈਸਲਾ ਹੋ ਜਾਣਾ ਹੈ," ਓਸ ਸੋਚਿਆ, "ਮੈਂ ਓਹਨੂੰ ਕਿੰਝ ਬੁਲਾਵਾਂਗਾ? ਯਾ ਕੀ ਮੇਰੇ ਵਲ ਉਹ ਆਪ ਆ ਜਾਵੇਗੀ?"
ਓਹ ਤਾਂ ਬਰਥਾ ਦੀ ਉਡੀਕ ਵਿੱਚ ਖਲੀ ਸੀਤੇ ਇਹ ਗਲ ਕਿ ਕੋਈ ਆਦਮੀ ਓਹਨੂੰ ਮਿਲਣ ਆਇਆ ਹੈ ਓਹਦੇ ਸਿਰ ਵਿੱਚ ਵੀ ਨਹੀਂ ਸੀ ਆ ਸੱਕਦੀ।
"ਆਪ ਕਿਹਨੂੰ ਲੱਭਦੇ ਹੋ?" ਵਾਰਡ੍ਰੈਸ, ਜਿਹੜੀ ਉਨ੍ਹਾਂ ਪਿੰਜਰਿਆਂ ਦੇ ਵਿਚਕਾਹੇ ਥਾਂ ਤੇ ਟਹਿਲ ਰਹੀ ਸੀ ਨਿਖਲੀਊਧਵ ਪਾਸ ਆ ਕੇ ਪੁੱਛਦੀ ਹੈ। ਕਾਤਰੀਨ ਮਸਲੋਵਾ," ਬੜੀ ਮੁਸ਼ਕਲ ਨਾਲ ਨਿਖਲੀਊਧਵ ਨੇ ਉੱਤਰ ਦਿੱਤਾ।
ਕਾਤਰੀਨ ਮਸਲੋਵਾ! ਕੋਈ ਤੈਨੂੰ ਮਿਲਣ ਆਇਆ ਹੈ," ਵਾਰਡ੍ਰੈਸ ਨੇ ਆਵਾਜ਼ ਦਿੱਤੀ।
ਮਸਲੋਵਾਨੇ ਚੁਗਿਰਦੇ ਤੱਕਿਆ ਤੇ ਜਾਲੀ ਪਾਸ ਆਈਓਹਦੇ ਮੂੰਹ ਉੱਪਰ ਓਹੋ ਹਰ ਗੱਲ ਲਈ ਸਦਾ ਤਿਆਰ ਬਰ ਤਿਆਰ ਦੀ ਬ੍ਰਿਤੀ ਦਾ ਪ੍ਰਭਾਵ ਸੀ ਜਿਹਨੂੰ ਨਿਖਲੀਊਧਵ ਚੰਗੀ ਤਰਾਂ ਪਛਾਣਦਾ ਸੀਓਹਨੇ ਦੋਹਾਂ
੪੨੮