ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/465

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਤੇਰੇ ਪਾਸੋਂ ਮਾਫੀ ਮੰਗਣ ਆਇਆ ਹਾਂ," ਤਾਂ ਉਸਨੇ ਉੱਚੀ ਤੇ ਇਕ ਸੁਰੀ ਜੇਹੀ ਆਵਾਜ਼ ਵਿੱਚ ਕਹਿਆ, ਜਿਵੇਂ ਕਿਸੇ ਕੋਈ ਸਬਕ ਪਕਾਇਆ ਹੁੰਦਾ ਹੈ———ਇਸ ਕਰਕੇ ਉਹ ਘਬਰਾ ਗਇਆ ਤੇ ਚੁਫੇਰੇ ਵੇਖਣ ਲੱਗ ਗਇਆ———ਪਰ ਨਾਲ ਹੀ ਓਹਨੂੰ ਇਹ ਵੀ ਖਿਆਲ ਆ ਗਇਆ ਕਿ ਜੇ ਓਹਨੂੰ ਸ਼ਰਮ ਆ ਗਈ ਹੈ ਤਾਂ ਚੰਗਾ ਹੈ ਨਾਂ———, ਇਹ ਸ਼ਰਮ ਓਹਨੇ ਖਾਣੀ ਹੀ ਹੈ ਨਾਂ, ਤੇ ਮੁੜ ਉੱਚੀ ਆਵਾਜ਼ ਵਿਚਕਹੀ ਗਇਆ :———

"ਤੂੰ ਮੈਨੂੰ ਮਾਫ ਕਰ———ਮੈਂ ਤੇਰੇ ਨਾਲ ਬੜਾ ਡਰਾਉਣਾ ਧ੍ਰੋਹ ਕਮਾਇਆ ਹੈ ।"

ਓਹ ਅਹਿਲ ਖੜੀ ਰਹੀ ਪਰ ਆਪਣੀਆਂ ਓਹ ਮੰਦ ਮੰਦ ਭੈਂਗ ਵਾਲੀਆਂ ਅੱਖਾਂ ਓਸ ਥੀਂ ਪਰੇ ਨਹੀਂ ਸਨ ਕੀਤੀਆਂ——— ਨਿਖਲੀਊਧਵ ਅੱਗੋਂ ਹੋਰ ਬੋਲ ਨਹੀਂ ਸੀ ਸੱਕਦਾ, ਤੇ ਜਾਲੀ ਲਾਗੇ ਥੀਂ ਪਰੇ ਹਟਕੇ ਆਪਣੇ ਆਏ ਗੱਚ ਤੇ ਰੋਣ ਦੀਆਂ ਭੁੱਬਾਂ ਮਾਰ ਕੇ ਫੁੱਟ ਪੈਣ ਥੀਂ ਆਪਣੇ ਆਪ ਨੂੰ ਬਚਾ ਰਹਿਆ ਸੀ।

ਇੰਨੇ ਵਿੱਚ ਇਨਸਪੈਕਟਰ ਜਿਸਨੇ ਨਿਖਲੀਊਧਵ ਨੂੰ ਤੀਮੀਆਂ ਵਾਲੇ ਪਾਸੇ ਘੱਲਿਆ ਸੀ ਤੇ ਜਿਹੜਾ ਉਸ ਵਿੱਚ ਖਾਸ ਦਿਲਚਸਪੀ ਲੈ ਰਹਿਆ ਸੀ, ਓਸੇ ਕਮਰੇ ਵਿੱਚ ਆ ਗਇਆ । ਨਿਖਲੀਊਧਵ ਨੂੰ ਜਾਲੀ ਉੱਪਰ ਨ ਵੇਖਕੇ ਉਹਨੂੰ ਪੁੱਛਣ ਲੱਗਾ ਕਿ ਉਹ ਉਸ ਤੀਮੀਂ ਨਾਲ ਜਿਹਨੂੰ ਓਹ ਮਿਲਣ ਆਇਆ ਸੀ, ਕਿਉਂ ਨਹੀਂ ਗੱਲਾਂ ਕਰ ਰਹਿਆ———ਨਿਖਲੀਊਧਵ ਨੇ ਆਪਣਾ ਨਕ ਸਫਾ ਕੀਤਾ ਤੇ

੪੩੧