ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/467

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੩

ਪਾਸੇ ਦੇ ਦਰਵਾਜ਼ੇ ਥੀਂ ਇਕ ਪਲਕ ਵਿੱਚ ਮਸਲੋਵਾ ਬਾਹਰ ਆ ਗਈ । ਅਮਲਕੜੇ ਕਦਮ ਚੁਕਦੀ ਓਹ ਨਿਖਲੀਊਧਵ ਪਾਸ ਆਕੇ ਖੜੀ ਹੋ ਗਈ ਤੇ ਆਪਣੇ ਭਰਵੱਟਿਆਂ ਦੇ ਹੇਠ ਦੀ ਨਿਗਾਹ ਉਪਰ ਕਰਕੇ ਓਸ ਵਲ ਤੱਕਣ ਲੱਗ ਗਈ । ਜਿਸ ਤਰਾਂ ਦੋ ਦਿਨ ਹੋਏ ਨਿਖਲੀਊਧਵ ਨੇ ਵੇਖੇ ਸਨ ਉਸੀ ਤਰਾਂ ਓਹਦੇ ਕਾਲੇ ਵਾਲ ਮੱਥੇ ਉਪਰ ਕੁੰਡਲ ਬਣਾਏ ਹੋਏ ਸਨ, ਓਹਦਾ ਚਿਹਰਾ ਕੁਝ ਨ ਕੁਝ ਅਰੋਗੀ ਜੇਹਾ ਫੁਲਿਆ ਜੇਹਾ ਸੀ ਪਰ ਤਾਂ ਵੀ ਦਿਲ ਨੂੰ ਖਿੱਚਦਾ ਸੀ ਤੇ ਸ਼ਾਂਤ ਸੀ । ਓਨ੍ਹਾਂ ਸੁਜੇ ਜੇਹੇ ਅੱਖ ਦੇ ਛੱਪਰਾਂ ਹੇਠ ਦੀ ਓਹ ਚਮਕਦੀਆਂ ਕਾਲੀਆਂ ਅੱਖਾਂ ਅਜਬ ਤਰਾਂ ਦੇਖ ਰਹੀਆਂ ਸਨ ।

"ਤੁਸੀ ਇੱਥੇ ਆਪੋ ਵਿੱਚ ਗਲ ਬਾਤ ਕਰ ਸਕਦੇ ਹੋ," ਇਨਸਪੈਕਟਰ ਨੇ ਕਹਿਆ; ਤੇ ਫਿਰ ਮਸਲੋਵਾ ਆਪਣੇ ਮੋਢਿਆਂ ਨੂੰ ਕੁਛ ਉਤਾਂਹ ਜਿਹਾ ਮਾਰਕੇ ਹੈਰਾਨ ਹੋਈ ਹੋਈ ਨਿਖਲੀਊਧਵ ਦੇ ਪਿੱਛੇ ਬੈਂਚ ਉਪਰ, ਆਪਣੀ ਸਕਰਟ ਸਾਂਭ ਕੇ ਬਹਿ ਗਈ ।

"ਮੈਨੂੰ ਪਤਾ ਹੈ ਕਿ ਆਪ ਲਈ ਮੈਨੂੰ ਮਾਫ ਕਰਨਾ ਔਖਾ ਹੈ," ਉਸ ਦਾ ਗਲ ਰੁਕ ਗਇਆ ਓਹਦੇ ਆਏ ਅੱਬਰੂ ਤੇ ਗਚ