ਪੜ੍ਹ ਕੇ ਇਨ੍ਹਾਂ ਦੋਹਾਂ ਸਵਾਣੀਆਂ ਨੂੰ ਕਥਾ ਕਰ ਸੁਣਾਂਦੀ ਸੀ।
ਭਾਵੇਂ ਚੜ੍ਹੀ ਜਵਾਨੀ ਇਸ ਕੁੜੀ ਨੂੰ ਇਕ ਥੀਂ ਵੱਧ ਲੜਕਿਆਂ ਨੇ ਵਿਆਹ ਲਈ ਕਹਿਆ ਸੀ, ਪਰ ਉਸ ਵਿਆਹ ਕਰਨ ਥੀਂ ਇਨਕਾਰ ਕਰ ਦਿੱਤਾ ਸੀ। ਉਸ ਨੂੰ ਇਹ ਭਾਨ ਹੋਇਆ ਕਿ ਇਨ੍ਹਾਂ ਮਜੂਰ ਲੋਕਾਂ ਵਿੱਚੋਂ ਕਿਸੀ ਇਕ ਦੀ ਘਰ ਵਾਲੀ ਬਣ ਜਾਣ ਨਾਲ, ਤੇ ਉਹਨੂੰ ਚਾਹੁਣ ਵਾਲੇ ਓਹੋ ਹੀ ਠੁਲ੍ਹੇ ਸਾਧਾਰਨ ਕਿਸਾਨ ਲੋਕੀ ਹੀ ਸਨ, ਉਸ ਨੂੰ ਕੋਈ ਸੁਖ ਨਹੀਂ ਪ੍ਰਾਪਤ ਹੋ ਸਕੇਗਾ, ਹੁਣ ਜਦ ਕਿ ਉਹ ਇਕ ਵੱਡੇ ਸ਼ਰੀਫ ਘਰਾਨੇ ਵਿੱਚ ਉਪਰਲੇ ਦਰਜੇ ਦੇ ਸੁੱਖਾਂ ਤੇ ਲਾਡਾਂ ਵਿੱਚ ਪਲੀ ਸੀ ਤੇ ਉਸੀ ਕਿਸਮ ਦੇ ਅਕਲਾਂ ਵਾਲੇ ਸੁਖ ਦੀ ਆਦੀ ਹੋ ਚੁਕੀ ਸੀ। ਓਹਨੂੰ ਦੁੱਖ ਤੇ ਮਿਹਨਤ ਮੁਸ਼ੱਕਤ ਦੇ ਜੀਵਨ ਦਾ ਕੋਈ ਸੁਖ ਸਵਾਦ ਨਹੀਂ ਸੀ ਦਿੱਸ ਆਉਂਦਾ।
ਇਓਂ ਉੱਸੇ ਘਰ ਵਿੱਚ ਉਸੀ ਤਰਾਂ ਰਹਿੰਦੀ ਦੀ ਉਮਰ ੧੬ ਸਾਲ ਦੀ ਆਣ ਹੋਈ। ਜਦ ਇਹ ਸੋਲਾਂ ਸਾਲਾਂ ਦੇ ਭਰ ਜੋਬਨ ਵਿੱਚ ਸੀ, ਤਦ ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਮਿੱਸਾਂ ਦਾ ਭਤਰੀਆ ਇਕ ਅਮੀਰ ਨੌਜਵਾਨ ਸ਼ਾਹਜ਼ਾਦਾ ਯੂਨੀਵਰਸਟੀ ਵਿੱਚ ਪੜ੍ਹਣ ਵਾਲਾ ਮੁੰਡਾ ਆਪਣੀਆਂ ਫੁੱਫੀਆਂ ਪਾਸ ਛੁੱਟੀਆਂ ਦੇ ਦਿਨ ਗੁਜ਼ਾਰਨ ਨੂੰ ਆਇਆ। ਤੇ ਕਾਤੂਸ਼ਾ ਆਪਣੇ ਰੂਹ ਨੂੰ ਵੀ ਨਹੀਂ ਸੀ ਦੱਸਣਾ ਚਾਹੁੰਦੀ ਪਰ ਅੰਦਰੋ ਅੰਦਰ ਹੀ ਉਹ ਇਸ ਨੌਜਵਾਨ ਨੂੰ ਵੇਖਦੇ ਸਾਰ ਹੀ ਉਹਦੇ ਪਿਆਰ ਵਿੱਚ ਡੁੱਬ ਗਈ ਸੀ।
ਇਸ ਥੀਂ ਦੋ ਸਾਲ ਪਿੱਛੇ ਇਹੋ ਉਨਾਂ ਦਾ ਭਤਰੀਆ ਆਪਣੀਆਂ ਫੁੱਫੀਆਂ ਪਾਸ ਆਪਣੀ ਰੈਜਮਿੰਟ ਵਿੱਚ ਨਾਂ ਲਵਾਣ ਨੂੰ ਜਾਣ ਥੀਂ ਪਹਿਲਾਂ ਚਾਰ ਰੋਜ ਆਕੇ ਰਹਿਆ ਸੀ ਤੇ
੧੩