ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/474

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਤੀਜੇ ਕੀ ਹੋਣਗੇ ਤੇ ਖਾਸ ਕੀ ਸਿੱਟਾ ਨਿਕਲੇਗਾ ।

"ਇਸ ਤੀਮੀਂ ਦਾ ਹੁਣ ਨਿਖਲੀਊਧਵਾ ! ਤੂੰ ਕੁਛ ਵੀ ਨਹੀਂ ਸੰਵਾਰ ਸੱਕਦਾ," ? ਓਸ ਆਵਾਜ਼ ਨੇ ਓਹਨੂੰ ਕਹਿਆ; "ਇਉਂ ਕਰਕੇ ਤੂੰ ਆਪਣੇ ਗਲੇ ਇਕ ਪੱਥਰ ਬੰਨ੍ਹ ਲਵੇਂਗਾ ਜਿਹੜਾ ਤੈਨੂੰ ਨਾਲੇ ਲੈ ਕੇ ਡੁਬੇਗਾ ਤੇ ਤੈਨੂੰ ਹੋਰ ਕਿਸੀ ਕਾਰੇ ਦਾ ਵੀ ਨਹੀਂ ਰਹਿਣ ਦੇਵੇਗਾ.......ਤੇ ਕੀ ਇਸ ਥੀਂ ਵਧੀਕ ਚੰਗਾ ਇਹ ਤੇਰੇ ਲਈ ਨਹੀਂ ਹੋਵੇ ਕਿ ਜਿੰਨੇ ਰੁਪੇ ਇਸ ਵੇਲੇ ਤੇਰੇ ਪਾਸ ਹਨ ਓਹ ਇਸਨੂੰ ਦੇ ਦੇਵੇਂ, ਸਦਾ ਲਈ ਅਲਵਿਦਾ ਕਹਿ ਦੇਵੇਂ ਤੇ ਸਦਾ ਲਈ ਇਹਦਾ ਪਿੱਛਾ ਛੱਡ ਦੇਵੇਂ," ਤਾਂ ਉਸ ਸ਼ੈਤਾਨੀ ਆਵਾਜ਼ ਨੇ ਓਹਦੇ ਨਾਲ ਗੋਸ਼ਾ ਕੀਤਾ ।

ਪਰ ਇਸ ਘੜੀ ਓਹ ਇਹ ਵੀ ਪ੍ਰਤੀਤ ਕਰ ਰਹਿਆ ਸੀ ਕਿ ਉਹਦੇ ਅੰਦਰ ਇਕ ਬੜੀ ਹੀ ਅਰਥਗਰਭਿਤ ਘਟਨਾ ਹੋ ਰਹੀ ਹੈ। ਤੇ ਇੰਨਾਂ ਬੱਸ ਸੀ, ਕਿ ਉਹਦੇ ਆਤਮਾਂ ਦੀ ਜ਼ਿੰਦਗੀ, ਤੱਕੜੀ ਦੇ ਛਾਬੜੇ ਪਈ ਤੁਲ ਰਹੀ ਸੀ । ਜਰਾ ਕੁ ਭਾਰ ਜਿਧਰ ਪਾਇਆ ਓਹ ਪਲੜਾ ਡੁਬ ਜਾਊ । ਤੁਲਣ ਮੁਕਾਣ ਵਾਲੀ ਕੋਸ਼ਸ਼ ਉਸਨੇ ਇਹ ਕੀਤੀ ਕਿ ਓਸ ਰੱਬ ਅੱਗੇ ਯਾਚਨਾ ਸ਼ੁਰੂ ਕੀਤੀ ਜਿਹੜਾ ਪਰਸੋਂ ਹੀ ਉਸ ਅੰਦਰ ਆਇਆ ਸੀ ਤੇ ਰੱਬ ਨੇ ਇਸ ਵੇਲੇ ਵੀ ਉਹਦੀ ਅਰਦਾਸ ਕਬੂਲ ਕਰਕੇ ਓਹਦੀ ਤੁਰਤ ਫੁਰਤ ਬਾਹੁੜੀ ਕੀਤੀ ।

ਓਸ ਪੱਕਾ ਇਰਾਦਾ ਕਰ ਲਇਆ ਕਿ ਉਹ ਹੁਣੇ ਹੀ ਓਹਨੂੰ ਸਭ ਕੁਛ ਕਹਿ ਸੁਣਾਵੇਗਾ । ਬੱਸ ਤੁਰਤ ਹੀ———

੪੪੦