ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/481

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਤਰਸੀ ਦਾ ਜ਼ਿਕਰ ਕਰਕੇ ਖੁਸ਼ ਹੁੰਦਾ ਹੈ———ਪਰ ਇਹ ਗੱਲ ਸਾਨੂੰ ਅਚਰਜ ਤਾਂ ਕਰਦੀ ਹੈ ਜਦ ਅਸੀਂ ਉਸ ਦਾਇਰੇ ਤੋਂ ਉਸ ਵਾਯੂਮੰਡਲ ਨੂੰ ਜਿਨ੍ਹਾਂ ਵਿੱਚ ਇਹੋ ਜੇਹੇ ਗੰਦੇ ਲੋਕੀ ਜੀਂਦੇ ਹਨ, ਨਿੱਕਾ ਜੇਹਾ ਸਮਝਦੇ ਹਾਂ ਤੇ ਖਾਸ ਕਰ ਜਦ ਅਸੀਂ ਆਪਣੇ ਆਪ ਨੂੰ ਉਸ ਥੀਂ ਬਾਹਰ ਸਮਝ ਬੈਠਦੇ ਹਾਂ । ਕੀ ਓਹੋ ਹੀ ਗੱਲ ਹੁੰਦੀ ਸਾਨੂੰ ਸਾਡੇ ਸਾਹਮਣੇ ਨਹੀਂ ਦਿਸਦੀ ਜਦ ਅਸੀਂ ਅਮੀਰਾਂ ਨੂੰ ਆਪਣੀ ਦੌਲਤ ਦਾ ਮਾਣ ਕਰਦੇ ਵੇਂਹਦੇ ਹਾਂ; ਦੌਲਤ, ਲੁਟ । ਜਦ ਫੌਜਾਂ ਦੇ ਕਮਾਨ ਅਫਸਰ ਆਪਣੀਆਂ ਜਿੱਤਾਂ ਦੀਆਂ ਤਰੀਫਾਂ ਕਰਦੇ ਹਨ, ਜਿੱਤਾਂ ? ਖੂਨ; ਤੇ ਜਦ ਓਹ ਲੋਕੀ ਜਿਹੜੇ ਉੱਪਰਲੇ ਰੁਤਬਿਆਂ ਵਿੱਚ ਹਨ, ਆਪਣੀ ਤਾਕਤ ਦਾ ਮਾਣ ਕਰਦੇ ਹਨ : ਦੂਜਿਆਂ ਉੱਪਰ ਜੁਲਮ ਕਰਨ ਦਾ ਮਾਣ ? ਉਹ ਕੀ, ਤਸ਼ੱਦਦ; ਤਾਂ ਅਸੀਂ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਤੇ ਆਪਣੇ ਬੱਝੇ ਨਜ਼ਾਰਿਆਂ ਦੇ ਬਿਗੜੇ ਰੂਪ ਨੂੰ ਇਸ ਕਰਕੇ ਨਹੀਂ ਵੇਖਦੇ ਕਿ ਇਹ ਦਾਇਰਾ ਵੱਡਾ ਹੈ। ਤੇ ਅਸੀਂ ਆਪ ਉਸ ਦਾਇਰੇ ਵਿੱਚ ਹਾਂ ।

ਇਹ ਤ੍ਰੀਕਾ ਸੀ ਜਿਸ ਨਾਲ ਮਸਲੋਵਾ ਆਪਣੀ ਰਹਿਣ ਦੀ ਥਾਂ, ਹਾਲਤ ਤੇ ਜ਼ਿੰਦਗੀ ਦੇ ਦ੍ਰਿਸ਼ ਬੰਨ੍ਹੀ ਬੈਠੀ ਸੀ । ਉਹ ਵੈਸ਼ੀਆ ਸੀ, ਜਿਸਨੂੰ ਸਾਈਬੇਰੀਆ ਜਲਾਵਤਨੀ ਦੀ ਸਜ਼ਾ ਹੋ ਚੁੱਕੀ ਸੀ, ਤੇ ਇੰਨਾ ਦੁਖ ਕਸ਼ਟ ਹੋਣ ਪਰ ਭੀ ਉਹਦਾ ਜ਼ਿੰਦਗੀ ਦਾ ਇਕ ਨਵਾਂ ਬੱਝਾ ਨਿਹਚਾ ਤੇ ਖਿਆਲ ਸੀ ਜਿਸ ਇਹ ਮੁਮਕਿਨ ਕਰ ਰੱਖਿਆ ਸੀ ਕਿ ਉਹ ਆਪਣੇ ਆਪ ਰਾਜੀ

੪੪੭