ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/488

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਠਿਨ । ਤਦ ਇਹ ਆਪੇ ਹੀ ਬਦਲ ਜਾਵੇਗਾ, ਜਦ ਉਹ ਬਰੀ ਹੋ ਜਾਵੇਗੀ ਯਾ ਜਦ ਮੈਂ ਉਹਦੇ ਮਗਰ ਜਲਾਵਤਨੀ ਵਿੱਚ ਜਾਸਾਂ ।"

ਦੂਜੇ ਦਿਨ ਨਿਖਲੀਊਧਵ ਕਰਾਏ ਦੀ ਬੱਘੀ ਵਿੱਚ ਬੈਠ ਕੇ ਆਪਣੇ ਵਕੀਲ ਫਨਾਰਿਨ ਦੇ ਆਲੀਸ਼ਾਨ ਘਰ ਗਇਆ । ਉਹਦਾ ਘਰ ਖਜੂਰ ਦੇ ਸਾਵੇ ਗਮਲਿਆਂ ਨਾਲ, ਕਈ ਪ੍ਰਕਾਰ ਦੇ ਬੂਟੇ ਬੂਟੀਆਂ ਨਾਲੇ, ਅਜੀਬ ਗਰੀਬ ਪਰਦਿਆਂ ਨਾਲ ਢੱਕਿਆ, ਸਜਿਆ ਸੀ । ਅਸਲੋਂ ਓਹ ਘਰ ਬਹੁਮੁੱਲੇ ਐਸ਼ ਦੇ ਸਾਮਾਨ ਨਾਲ ਭਰਿਆ ਪਇਆ ਸੀ, ਜਿਸ ਥੀਂ ਪਤਾ ਲੱਗਦਾ ਸੀ ਕਿ ਬਹੁਤ ਸਾਰੀ ਨਿਕੰਮੀ ਨਕਦੀ, (ਜਿਹਦੇ ਕਮਾਣ ਵਿੱਚ ਕੋਈ ਮਿਹਨਤ ਨਹੀਂ ਕਰਨੀ ਪਈ) ਜਿਹੜੀ ਸਿਰਫ ਓਹੋ ਲੋਕੀ ਹੀ ਬਾਹਰ ਕੱਢ ਕੱਢ ਦੱਸਦੇ ਹਨ ਤੇ ਨਿਕੰਮਾ ਖਰਚ ਕਰਦੇ ਹਨ ਜਿਹੜੇ ਬਿਨਾਂ ਭੁੜੀ ਦੇ ਯਕਲਖਤ ਦੌਲਤਮੰਦ ਹੋ ਜਾਂਦੇ ਹਨ, ਘਰ ਦੇ ਮਾਲਿਕ ਪਾਸ ਹੈ। ਉਡੀਕ ਕਰਨ ਵਾਲੇ ਕਮਰੇ ਵਿੱਚ, ਜਿਸ ਤਰਾਂ ਡਾਕਟਰਾਂ ਦੇ ਘਰਾਂ ਵਿੱਚ ਹੁੰਦਾ ਹੈ, ਮੇਜ਼ ਉੱਪਰ ਕਈ ਇਕ ਮਾਯੂਸ ਹੋਏ ਲੰਮੇਂ ਮੂੰਹ ਕੀਤੀ ਲੋਕੀ ਬੈਠੇ ਸਨ । ਮੇਜ਼ ਉੱਪਰ ਕਈ ਤਰਾਂ ਦੀਆਂ ਅਖਬਾਰਾਂ ਪਈਆਂ ਸਨ, ਜਿਹੜੀਆਂ ਇਨ੍ਹਾਂ ਲੋਕਾਂ ਦੇ ਘੜੀ ਦੀ ਘੜੀ ਬੈਠ ਕੇ ਮਨ ਪਰਚਾਵੇ ਲਈ ਰੱਖੀਆਂ ਸਨ । ਉਹ ਸਭ ਆਪਣੀ ਆਪਣੀ ਵਾਰੀ ਦੀ ਉਡੀਕ ਵਿੱਚ ਸਨ, ਕਿ ਕਦ ਉਨ੍ਹਾਂ ਨੂੰ ਵਕੀਲ ਸਹਿਬ ਪਾਸ ਜਾਣਾ ਮਿਲੇਗਾ। ਵਕੀਲ ਦਾ ਅਸਟੰਟ ਇਕ ਕਮਰੇ ਵਿੱਚ ਉੱਚੇ ਡੈਸਕ ਪਰ ਬੈਠਾ ਸੀ, ਤੇ ਨਿਖਲੀ-

੪੫੪