ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/492

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਇਕ ਮਿੰਟ ! ਓਹਨੂੰ ਕਹਿੰਦੇ," ਆਪਣੇ ਅਸਟੰਟ , ਵਲ ਮੁੜ ਕੇ ਕਹਿੰਦਾ ਹੈ, ਜਿਹੜਾ ਉਸ ਵੇਲੇ ਅੰਦਰ ਆ ਗਇਆ ਸੀ, 'ਕਿ ਮੈਂ ਜੇ ਕੁਛ ਕਿਹਾ ਹੈ ਬਸ ਓਹੋ ਹੀ ਹੋਵੇਗਾ। ਜੇ ਓਹ ਕਰ ਸਕਦਾ ਹੈ ਤਦ ਠੀਕ, ਨਹੀਂ ਤੇ ਨਹੀਂ।"

"ਪਰ ਉਹ ਮੰਨੇਗਾ ਨਹੀਂ।"

"ਚੰਗਾ———ਫਿਰ ਕੁਛ ਪਰਵਾਹ ਨਹੀਂ," ਇਹ ਕਰਕੇ ਓਹਦਾ ਰੌਣਕੀ ਮੂੰਹ ਕੁਛ ਖਫ਼ਾ ਤੇ ਖ਼ਸ਼ਕ ਜਿਹਾ ਹੋ ਗਇਆ ।

"ਹੁਣ ਇਹ ਤੱਕੋ ! ਇਹ ਕਹਿੰਦੇ ਹਨ ਕਿ ਅਸੀਂ (ਵਕੀਲ) ਏਵੇਂ ਰੁਪੈ ਲੈ ਲੈਂਦੇ ਹਾਂ," ਕੁਛ ਠਹਿਰ ਕੇ ਮੁੜ ਓਹੋ ਰੌਣਕੀ ਰੰਗ ਆਪਣੇ ਮੂੰਹ ਤੇ ਲਿਆਕੇ ਓਸ ਗਲ ਕੀਤੀ । "ਮੈਂ ਇਕ ਦਵਾਲੀਏ ਨੂੰ ਇਕ ਬਿਲਕੁਲ ਕੂੜੇ ਲੱਗੇ ਦੋਸ਼ ਥੀਂ ਛੁੜਾਇਆ ਹੈ, ਤੇ ਹੁਣ ਸਾਰੇ ਮੇਰੇ ਪਾਸ ਆਉਂਦੇ ਹਨ ਪਰ ਹਰ ਇਕ ਮੁਕਦਮੇਂ ਵਿਚ ਬੜਾ ਕੰਮ ਕਰਨਾ ਪੈਂਦਾ ਹੈ, "ਕੀ ਅਸੀ ਵੀ ਆਪਣੇ ਮਾਸ ਦੇ ਨਿਕੇ ਨਿਕੇ ਟੁਕੜੇ ਕਰ ਦਵਾਤ ਵਿਚ ਨਹੀਂ ਪਾਉਂਦੇ ?" ਜਿਸ ਤਰ੍ਹਾਂ ਇਕ ਲੇਖਕ ਨੇ ਲਿਖਿਆ ਹੈ ।

"ਅਛਾ———ਓਹ ਆਪਦਾ ਮੁਕੱਦਮਾ ਯਾ ਓਹ ਮੁਕਦਮਾਂ ਜਿਸ ਵਿਚ ਆਪ ਦਿਲਚਸਪੀ ਲੈ ਰਹੇ ਹੋ, ਇਹ ਬੜੀ ਹੀ ਭੈੜੀ ਤਰਾਂ ਕੀਤਾ ਗਇਆ ਹੈ, ਅਪੀਲ ਲਈ ਕੋਈ ਗੁੰਜਾਇਸ਼ ਹੀ ਨਹੀਂ ਰਹਿ ਗਈ ਹੋਈ, ਫਿਰ ਵੀ," ਤੇ ਓਹ ਕਹੀ ਗਿਆ "ਅਸੀ ਕੋਸ਼ਸ਼ ਕਰ ਸਕਦੇ ਹਾਂ ਕਿ ਹੁਕਮ ਮਨਸੂਖ ਹੋ ਜਾਵੇ, ਮੈਂ ਇਹ ਕੁਛ ਲਿਖਿਆ ਹੈ ।" ਓਸ ਹੁਣ ਕਈ ਇਕ ਕਾਗਜ਼

੪੫੮