ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/493

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਤਾ ਚੁਕ ਲਏ ਜਿਹੜੇ ਸਾਰੇ ਕਾਲੀ ਸਿਆਹੀ ਦੇ ਲਿਖੇ ਨਾਲ ਭਰੇ ਪਏ ਸਨ ਤੇ ਛੇਤੀ ਛੇਤੀ ਪੜ੍ਹਨ ਲਗ ਗਇਆ। ਕਈ ਫਿਕਰਿਆਂ ਤੇ ਖਾਸ ਜੋਰ ਦਿੰਦਾ ਸੀ ਤੇ ਕਈ ਖਾਸ ਕਾਨੂੰਨੀ ਸਮਝ——————ਆਉਣ ਵਾਲੇ ਲਫਜ਼ ਛਡੀ ਜਾਂਦਾ ਸੀ, ਅਪੀ ਕੋਰਟ ਨੂੰ......................... ਫੌਜਦਾਰੀ ਮਹਕਮਾ ਆਦਿ .............ਆਦਿ....................... ਫੈਸਲਿਆਂ ਮੁਤਾਬਕ, ਜੂਰੀ ਦਾ ਫੈਸਲਾ ਵਗੈਰਾ.................................. ਫਲਾਂ, ਫਲਾਂ, ਮਸਲੋਵਾ ਸੌਦਾਗਰ ਸਮੈਲਕੋਵ ਨੂੰ ਜ਼ਹਿਰ ਦੇਕੇ ਮਾਰ ਦੇਣ ਦੇ ਅਪਰਾਧ ਵਿਚ ਦੋਸੀ ਠਹਿਰਾਈ ਗਈ ਹੈ ਤੇ ਮੁਤਾਬਕ ਦਫਾ ੧੪੫੪ ਜ਼ਾਬਤਾ ਫੌਜਦਾਰੀ ਸਾਈਬੇਰੀਆ ਦੀ ਸਜ਼ਾਯਾਬ ਹੋਈ" ........ਵਗੈਰਾ ਵਗੈਰਾ ।"

ਓਹ ਠਹਿਰ ਗਇਆ, ਸਾਫ ਸੀ ਕਿ ਭਾਵੇਂ ਇਹੋ ਜੇਹੀਆਂ ਗਲਾਂ ਓਹ ਰੋਜ ਲਿਖਦਾ ਸੀ ਤਾਂ ਵੀ ਉਹਨੂੰ ਆਪਣੀ ਲਿਖਾਈ ਉੱਪਰ ਖਾਸ ਖੁਸ਼ੀ ਹੁੰਦੀ ਸੀ । "ਇਹ ਹੁਕਮ ਆਮ ਤੇ ਸਾਫ਼ ਕੀਤੀਆਂ ਗਈਆਂ ਜੋਡਸ਼ਿਲ ਗਲਤੀਆਂ ਤੇ ਬੇਕਾਇਦਗੀਆਂ ਦਾ ਨਤੀਜਾ ਹੈ," ਉਹ ਅਸਰ ਪਾਣ ਲਈ ਦਬੀ ਗਇਆ, "ਉਹ ਹੁਕਮ ਮਨਸੂਖ ਕੀਤਾ ਜਾ ਸਕਦਾ ਹੈ । ਪਹਿਲਾਂ ਤਾਂ ਸਮੈਲਕੋਵ ਦੀਆਂ ਆਂਦਰਾਂ ਦੇ ਡਾਕਟਰੀ ਮੁਆਇਨੇ ਦੀ ਰਪੋਟ ਦਾ ਪੜ੍ਹਨਾ ਸ਼ੁਰੂ ਵਿਚ ਪ੍ਰਧਾਨ ਨੇ ਰੋਕ ਦਿੱਤਾ ਸੀ ਇਹ ਇਹ ਨੁਕਤਾ ਨੰਬਰ ਪਹਿਲਾਂ ਹੋਇਆ ।"

ਪਰ ਇਹ ਪੜ੍ਹਨ ਦੀ ਮੰਗ ਤਾਂ ਸਰਕਾਰੀ ਵਕੀਲ ਵਲੋਂ

੪੫੯