ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/494

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ, ਸਾਡੇ ਵਲੋਂ ਤਾਂ ਨਹੀਂ ਸੀ," ਨਿਖਲੀਊਧਵ ਨੇ ਹੈਰਾਨ ਹੋ ਕੇ ਕਹਿਆ ।

"ਉੱਕਾ ਕੋਈ ਹਰਜ ਨਹੀਂ, ਅਪੀਲ ਦੀਆਂ ਵਜੂਹਾਤਾਂ ਵਿਚ ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਵਲੋਂ ਏਹਦੇ ਪੜ੍ਹਨ ਦੀ ਮੰਗ ਹੋਵੇ ।"

"ਆਹ ! ਪਰ ਓਸ ਲਈ ਇਹ ਵਜਾ ਕਿਸੀ ਤਰ੍ਹਾਂ ਨਹੀਂ ਹੋ ਸਕਦੀ ਸੀ ।"

"ਅਪੀਲ ਲਈ ਤਾਂ ਇਹ ਦਲੀਲ ਹੋ ਸਕਦੀ ਹੈ, ਅਛਾ ਅਗੇ ਚਲਯੀਏ———"ਦੂਜੇ" ਓਹ ਪੜ੍ਹੀ ਚਲਾ ਗਇਆ : "ਜਦ ਮਸਲੋਵਾ ਦਾ ਵਕੀਲ ਸਫਾਈ ਦੀ ਤਕਰੀਰ ਕਰਦਾ ਹੈ ਤੇ ਮਸਲੋਵਾ ਦੀ ਸ਼ਖਸੀਅਤ ਨੂੰ ਮੁਕਰਰ ਕਰਨਾ ਚਾਹੁੰਦਾ ਹੈ ਤੇ ਓਨ੍ਹਾਂ ਸਬੱਬਾਂ ਵਲ ਜਾਂਦਾ ਹੈ ਜਿਹੜੇ ਮਸਲੋਵਾ ਦੀ ਗਿਰਾਵਟ ਦਾ ਬਾਇਸ ਹੋਏ ਸਨ ਤਦ ਪ੍ਰਧਾਨ ਨੇ ਓਹਨੂੰ ਕਹਿਆ ਸੀ ਕਿ ਓਹ ਆਪਣੇ ਮਜ਼ਮੂਨ ਵਲ ਹੀ ਰਵ੍ਹੇ, ਹਾਲਾਂਕਿ ਸੈਨੇਟ ਨੇ ਕਈ ਵੇਰੀ ਹਦਾਇਤਾਂ ਕੀਤੀਆਂ ਹਨ ਕਿ ਮੁਜਰਿਮ ਦੀ ਖਾਸ ਆਦਤਾਂ ਦੀ ਖੋਲਕੇ ਵਿਯਾਖਿਆ ਕਰਨੀ, ਓਨ੍ਹਾਂ ਦੇ ਇਖਲਾਕੀ ਖਿਆਲਾਂ ਨੂੰ ਅਲਗ ਅਲਗ ਕਰਕੇ ਦੱਸਣਾ, ਆਦਿ ਫੌਜਦਾਰੀ ਮੁਕਦਮਿਆਂ ਵਿਚ ਖਾਸ ਮਹਨੇ ਰਖਦਾ ਹੈ, ਭਾਵੇਂ ਹੋਰ ਕੁਛ ਨਹੀਂ, ਤਾਂ ਇਕ ਸੇਧ ਲੈਨ ਨੂੰ ਸਹਾਇਤਾ ਦਿੰਦਾ ਹੈ ਕਿ ਓਸ ਵਿਚ ਸ਼ਖਸੀ ਜ਼ਿੰਮੇਵਾਰੀ ਮੁਜਰਿਮ ਦੀ ਕਿੰਨੀ ਹੈ, ਇਹ ਦੂਜਾ ਨੁਕਤਾ ਹੈ," ਓਸ

੪੬੦