ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/495

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਵਲ ਤਕ ਕੇ ਕਹਿਆ।

"ਪਰ ਓਹ ਇੰਨਾ ਭੈੜਾ ਬੋਲਿਆ ਸੀ ਕਿ ਓਹਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਸੀ ਪਤਾ ਲਗਦਾ," ਨਿਖਲੀਊਧਵ ਨੇ ਹੋਰ ਵੀ ਹੈਰਾਨ ਹੋ ਕੇ ਕਹਿਆ ।

ਓਹ ਤਾਂ ਨਿਰਾਪੁਰਾ ਉੱਲੂ ਹੈ, ਤੇ ਓਸ ਪਾਸੋਂ ਕੋਈ ਅਕਲ ਦੀ ਗੱਲ ਦੀ ਉਮੈਦ ਕਰਨਾ ਹੀ ਬੇਸੁਧ ਹੈ" ਫਨਾਰਿਨ ਨੇ ਹੱਸ ਕੇ ਉਤਰ ਦਿਤਾ "ਪਰ ਤਾਂ ਵੀ ਇਹ ਅਪੀਲ ਦੀ ਵਜ੍ਹਾ ਬਣਾਈ ਜਾ ਸੱਕਦੀ ਹੈ ।"

"ਤੀਸਰੇ, ਪ੍ਰਧਾਨ ਨੇ ਜਿਸ ਵਕਤ ਸਾਰੀ ਗੱਲ ਇਕੱਠੀ ਕਰ ਕੇ ਜੂਰੀ ਨੂੰ ਦੱਸੀ ਸੀ, ਓਹ ਦਫਾ ੮੦੧ ਜ਼ਾਬਤਾ ਫੌਜਦਾਰੀ ਦੇ ਸੈਕਸ਼ਨ ੧ ਦੇ ਸਿਧੇ ਮਾਹਨਿਆਂ ਦੇ ਬਰਖਲਾਫ ਸੀ । ਓਹ ਜੂਰੀ ਨੂੰ ਇਹ ਕਹਿਣੋ ਉੱਕ ਗਇਆ ਸੀ ਕਿ ਜੁਡਿਸ਼ਲ ਨੁਕਤਿਆਂ ਥੀਂ ਕਿਹੜੀ ਕਿਹੜੀ ਗੱਲ ਜੁਰਮ ਬਣਾਉਂਦੀ ਹੈ ਤੇ ਓਹ ਇਹ ਭੀ ਕਹਿਣੋ ਉੱਕ ਗਇਆ ਸੀ ਕਿ ਮਸਲੋਵਾ ਜ਼ਹਿਰ ਦੇਣ ਦਾ ਇਕਬਾਲ ਕਰਦੀ ਹੈ, ਤਦ ਜੂਰੀ ਨੂੰ ਕੋਈ ਹਕ ਨਹੀਂ ਸੀ ਕਿ ਓਹ ਓਸ ਦੀ ਨੀਤ ਦੇ ਬੁਰਾ ਹੋਣ ਦਾ ਖ਼ਾਹਮਖ਼ਾਹ ਓਸ ਉੱਪਰ ਦੋਸ਼ ਮੜ੍ਹਣ, ਜਦ ਕਿ ਸਮੈਲਕੋਵ ਨੂੰ ਮਾਰ ਦੇਣ ਲਈ ਹੀ ਜ਼ਹਿਰ ਦਿੱਤੇ ਜਾਣ ਆਦਿ ਲਈ ਕੋਈ ਸਬੂਤ ਮੌਜੂਦ ਨਹੀਂ ਸਨ, ਤੇ ਨ ਓਨ੍ਹਾਂ ਨੂੰ ਕੋਈ ਹੱਕ ਸੀ ਕਿ ਓਹ ਓਹਨੂੰ ਇਸ ਥੀਂ ਵਧ ਕੋਈ ਹੋਰ ਦੋਸ਼ ਲਾਵਣ ਕਿ ਉਹ ਇਕ ਬੇਪਰਵਾਹੀ ਦੀ ਦੋਸਨ ਹੈ ਤੇ ਉਹਦੀ ਬੇਪਰਵਾਹੀ ਨਾਲ ਹੀ

੪੬੧