ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/496

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੌਦਾਗਰ ਦੀ ਮੌਤ ਹੋ ਗਈ ਸੀ, ਜਿਸ ਵਾਸਤੇ ਉਸਦਾ ਕੋਈ ਇਰਾਦਾ ਨਹੀਂ ਸੀ, ਇਹ ਸਭ ਥੀਂ ਵੱਡਾ ਤੇ ਵਜ਼ਨੀ ਨੁਕਤਾ ਹੈ ।

"ਹਾਂ ! ਪਰ ਇਹ ਗੱਲ ਸਾਨੂੰ ਸਬ ਨੂੰ ਮਲੂਮ ਹੋਣੀ ਚਾਹੀਦੀ ਸੀ, ਇਹ ਸਾਡੀ ਗ਼ਲਤੀ ਸੀ ।"

"ਤੇ ਹੁਣ ਚੌਥਾ ਨੁਕਤਾ," ਵਕੀਲ ਬੋਲੀ ਗਇਆ, ਜਿਸ ਸ਼ਕਲ ਵਿੱਚ ਜੂਰੀ ਨੇ ਜਵਾਬ ਦਿੱਤਾ, ਓਸ ਵਿੱਚ ਇਹ ਸਾਫ ਹੈ, ਕਿ ਕਈ ਗਲਾਂ ਇਕ ਦੂਸਰੇ ਦੇ ਉਲਟ ਸ਼ਾਮਲ ਹਨ। ਮਸਲੋਵਾ ਨੂੰ ਓਨ੍ਹਾਂ ਦੋਸ਼ ਤਾਂ ਇਹ ਮੜ੍ਹਿਆ ਹੈ ਕਿ ਓਸ ਨੇ ਜਾਣ ਕੇ ਸਮੈਲਕੋਵ ਨੂੰ ਜ਼ਹਿਰ ਦਿੱਤਾ ਜਦ ਓਜ਼ ਕਾਮਾਤਰ ਹੋਇਆ ਹੋਇਆ ਸੀ ਤੇ ਓਹਨੂੰ ਮਾਰਨ ਦੀ ਨੀਤ ਅਗਰ ਕੋਈ ਹੋ ਸਕਦੀ ਸੀ ਤਾਂ ਇਕ ਇਹੋ ਸੀ ਕਿ ਮਸਲੋਵਾ ਓਸ ਥੀਂ ਆਪਣਾ ਪਿੱਛਾ ਛੁੜਾਣਾ ਚਾਹੁੰਦੀ ਸੀ । ਜੂਰੀ ਆਪਣੇ ਇਸ ਫੈਸਲੇ ਵਿੱਚ ਓਹਨੂੰ ਉਹਦੇ ਮਾਲ ਲੁੱਟਣ ਦੇ ਦੋਸ਼ ਥੀਂ ਬਰੀ ਕਰਦੀ ਹੈ ਤੇ ਨਾਲੇ ਓਸ ਚੁਰਾਏ ਮਾਲ ਦੇ ਵਿਚੋਂ ਹਿੱਸਾ ਲੈਣ ਥੀਂ ਵੀ ਬਰੀ ਕਰਦੀ ਹੈ ਜਿਸ ਥੀਂ ਸਾਫ ਮਤਲਬ ਨਿਕਲਦਾ ਹੈ ਕਿ ਉਹ ਅਸਲ ਵਿੱਚ ਮਸਲੋਵਾ ਨੂੰ ਖੂਨ ਕਰਨ ਦੀ ਨੀਤ ਥੀਂ ਵੀ ਬਰੀ ਕਰਨਾ ਚਾਹੁੰਦੇ ਸਨ, ਤੇ ਇਕ ਅਣਸਮਝਣ ਕਰਕੇ ਤੇ ਪ੍ਰਧਾਨ ਦੇ ਸਾਰ ਦੱਸਣ ਵਿੱਚ ਉਕਤਾਈ ਕਰਕੇ ਇਹ ਗੱਲ ਨਹੀਂ ਸੀ ਸਾਫ ਹੋਈ । ਉਹ ਆਪਣੇ ਜਵਾਬ ਵਿੱਚ ਇਓਂ ਸਪਸ਼ਟ ਨ ਕਰ ਸੱਕੇ, ਇਸ ਵਾਸਤੇ ਇਹੋ ਜੇਹੇ ਜਵਾਬ ਲਈ ਦਫਾ ੮੧੭ ਤੇ ੯੯੮ ਜ਼ਾਬਤਾ ਫੌਜਦਾਰੀ

੪੬੨