ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/502

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੋ ਇਸ ਅਰਜੀ ਬਾਬਤ ਹਾਂ———ਇਸ ਉੱਪਰ ਦਸਤਖਤ ਕਿਹਦੇ ਹੋਣੇ ਹਨ ?"

"ਕੈਦੀ ਆਪ ਕਰ ਦੇਵੇ, ਤੇ ਜੇ ਇਹ ਔਖਾ ਹੋਵੇ ਤਾਂ ਜੇ ਓਹ ਮੁਖਤਾਰ ਨਾਮਾ ਦੇ ਦੇਵੇ, ਫਨਾਰਿਨ ਸਾਹਿਬ ਆਪ ਕਰ ਦੇਣਗੇ ।"

"ਆਹ ਨਹੀਂ———ਮੈਂ ਇਹ ਅਰਜੀ ਉਸ ਪਾਸ ਹੀ ਲੈ ਜਾਵਾਂਗਾ ਤੇ ਓਹਦੇ ਦਸਤਖਤ ਕਰਾ ਲਿਆਵਾਂਗਾ," ਨਿਖਲੀਊਧਵ ਨੇ ਕਹਿਆ । ਤੇ ਇਸ ਗੱਲੋਂ ਖੁਸ਼ੀ ਸੀ ਕਿ ਇਸ ਬਹਾਨੇ ਮੁਕਰਰ ਦਿਨ ਥੀਂ ਪਹਿਲਾਂ ਹੀ ਉਸ ਨਾਲ ਮਿਲ ਪਵੇਗਾ ।

੪੬੮