ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/503

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੬

ਨਿਯਤ ਵਕਤ ਉੱਪਰ ਜੇਲਰ ਦੀ ਸੀਟੀ ਜੇਲ ਦੇ ਕੌਰੀਡੋਰ ਵਿੱਚ ਦੀ ਗੂੰਜੀ । ਕੈਦਖਾਨੇ ਦੀਆਂ ਕੋਠੜੀਆਂ ਦੇ ਲੋਹੇ ਦੀਆਂ ਸੀਖਾਂ ਵਾਲੇ ਦਰਵਾਜਿਆਂ ਦੇ ਜੰਦਰੇ ਖੜਕੇ । ਨੰਗੇ ਪੈਰਾਂ ਦੀ ਫਰਸ਼ ਉੱਪਰ ਤ੍ਰਪ ਤ੍ਰਪ ਹੋਈ, ਅੱਡੀਆਂ ਵੱਜੀਆਂ, ਤੇ ਉਹ ਕੈਦੀ ਜਿਹੜੇ ਚੂਹੜਿਆਂ ਦਾ ਕੰਮ ਕਰਦੇ ਸਨ, ਕੌਰੀਡੋਰਾਂ ਦੀ ਵਿੱਚ ਦੀ ਆਪਣੇ ਗੰਦ ਦੇ ਭਰੇ ਬਰਤਨ ਚੱਕੀ ਲੰਘੇ, ਜਿਨ੍ਹਾਂ ਦੀ ਗੰਦੀ ਬੋ ਨੇ ਸਭ ਪਾਸੇ ਬੋ ਹੀ ਬੋ ਫੈਲਾ ਦਿੱਤੀ । ਕੈਦੀਆਂ ਮੂੰਹ ਹੱਥ ਧੋਤੇ, ਕੱਪੜੇ ਪਾਏ ਤੇ ਇਨਸਪੈਕਸ਼ਨ ਲਈ ਬਾਹਰ ਆਏ ਅਤੇ ਫਿਰ ਚਾਹ ਲਈ ਉਬਲਦਾ ਪਾਣੀ ਲੈਣ ਗਏ ।


ਸਵੇਰ ਦੀ ਛਾਹ ਵੇਲੇ ਆਪਸ ਦੀ ਗੱਲ ਬਾਤ ਸਾਰੀਆਂ ਕੈਦ ਕੋਠੜੀਆਂ ਵਿੱਚ ਜ਼ਿੰਦਾ ਦਿਲੀ ਵਾਲੀ ਸੀ । ਓਸ ਦਿਨ ਦੋ ਐਸੇ ਕੈਦੀ ਸਨ ਜਿਨ੍ਹਾਂ ਨੂੰ ਬੈਂਤ ਲੱਗਣੇ ਸਨ, ਇਕ ਤਾਂ ਵੈਸੀਲੈਵ, ਬੜਾ ਗਭਰੂ ਕੁਛ ਪੜਿਆ ਹੋਇਆ, ਇਕ ਕਲਾਰਕ ਸੀ ਜਿਸ ਆਪਣੀ ਰੱਖੀ ਤੀਵੀਂ ਇਕ ਸਾੜੇ ਦੇ ਗੁੱਸੇ ਵਿੱਚ ਜਾਨੋਂ ਮਾਰ ਦਿੱਤੀ ਸੀ । ਉਹਦੇ ਨਾਲ ਦੇ ਸਾਥੀ ਕੈਦੀ ਇਹਨੂੰ ਬੜਾ ਪਸੰਦ ਕਰਦੇ ਸਨ, ਕਿਉਂਕਿ ਉਹ ਰੌਣਕੀ ਸੀ ਤੇ ਉਹਦੀ ਤਬੀਅਤ ਬੜੀ ਖੁੱਲੀ ਤੇ ਉਦਾਰ ਸੀ ਤੇ ਨਾਲੇ