ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/512

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਉਹਨੂੰ ਮਿਲਣਾਂ ਚਾਹੁੰਦਾਂ ਹਾਂ ਮੈਂ ਕੀ ਕਰਾਂ ?" ਨਿਖਲੀਊਧਵ ਨੇ ਕਹਿਆ ।

"ਜਦ ਇਨਸਪੈਕਟਰ ਬਾਹਰ ਆਵੇਗਾ ਤਦ ਆਪ ਨੇ ਕਹਿ ਦੇਣਾ, ਥੋੜਾ ਚਿਰ ਉਡੀਕੋ," ਜੇਲਰ ਨੇ ਕਹਿਆ।

ਇਸੀ ਛਿਨ ਇਕ ਸਾਰਜੰਟ ਮੇਜਰ ਬੜੇ ਕੂਲੇ ਤੇ ਖੂਬ ਘੋਟੇ ਚਿਹਰੇ ਵਾਲਾ ਜਿਹਦੀਆਂ ਮੁੱਛਾਂ ਤਮਾਕੂ ਦੇ ਧੂਏਂ ਨਾਲ ਭਰੀਆਂ ਹੋਈਆਂ ਸਨ, ਇਕ ਪਾਸੇ ਦੇ ਦਰਵਾਜ਼ੇ ਰਾਹੀਂ ਬਾਹਰ ਆਇਆ । ਉਹਦੀ ਵਰਦੀ ਤੇ ਸੋਨੇ ਦੇ ਰੱਸੇ ਚਮਕ ਚਮਕ ਕਰ ਰਹੇ ਸਨ ਤੇ ਉਸ ਜੇਲਰ ਨੂੰ ਇਕ ਸਖਤ ਜੇਹੀ ਸੁਰ ਵਿਚ ਕਿਹਾ:———

"ਕਿਸੀ ਨੂੰ ਇਥੇ ਆਉਣ ਦੇਣ ਦਾ ਤੇਰਾ ਕੀ ਮਤਲਬ ਹੈ ? ਦਫਤਰ............"।

"ਮੈਨੂੰ ਪਤਾ ਲੱਗਾ ਹੈ ਕਿ ਇਨਸਪੈਕਟਰ ਸਾਹਿਬ ਇਥੇ ਹਨ," ਤੇ ਨਿਖਲੀਊਧਵ ਨੇ ਕਹਿਆ, ਪਰ ਸਾਰਜੰਟ ਮੇਜਰ ਸਾਹਿਬ ਜੀ ਦੇ ਗੁੱਸੇ ਵਾਲੇ ਤੌਰ ਨੂੰ ਵੇਖ ਕੇ ਕੁਛ ਠਠੰਬਰ ਗਇਆ । ਇਸੀ ਛਿਨ ਹੀ ਅੰਦਰਲਾ ਦਰਵਾਜ਼ਾ ਵੀ ਖੁਲ੍ਹਿਆ ਤੇ ਪੈਤਰੋਵ ਵੀ ਪਸੀਨਾ ਪਸੀਨਾ ਹੋਇਆ ਗਰਮੀ ਜੇਹੀ ਵਿਚ ਬਾਹਰ ਆਇਆ ।

"ਉਹ ਯਾਦ ਹੀ ਰੱਖਸੀ," ਉਸ ਸਾਰਜੰਟ ਮੇਜਰ ਵਲ ਮੁਖਾਤਿਬ ਹੋ ਮੂੰਹ ਵਿਚ ਦੀ ਕਹਿਆ ।

੪੭੮