ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/515

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਡਿੱਗੀ ਜੇਹੀ ਕਰਦੀ ਜੇਹੀ ਹਾਲਤ ਵਿਚ ਹੈ ਜਿਹਨੂੰ ਇਓਂ ਦੇਖ ਕੇ ਉਸ ਨੂੰ ਤਰਸ ਆਉਂਦਾ ਸੀ ।

"ਠੀਕ———ਦਿਸਦਾ ਹੈ ਕਿ ਇਥੇ ਦਾ ਕੰਮ ਕਾਜ ਕਾਫ਼ੀ ਬਾਹਲਾ ਹੈ," ਓਸ ਕਹਿਆ ।

"ਪਰ ਆਪ ਫਿਰ ਇਹ ਇਸ ਵੱਡੀ ਥਾਂ ਦੀ ਨੌਕਰੀ ਕਿਉਂ ਕਰਦੇ ਹੋ ।"

"ਮੈਂ ਟਬਰ ਵਾਲਾ ਹਾਂ———ਤੇ ਹੋਰ ਕੋਈ ਰਾਹ ਨਹੀਂ ਓਹਨੂੰ ਪਾਲਣ ਦਾ।"

"ਪਰ ਜੇ ਇਹ ਕੰਮ ਇੰਨਾ ਸਖਤ ਹੈ..............।"

"ਠੀਕ———ਪਰ ਫਿਰ ਵੀ ਆਪ ਜਾਣਦੇ ਹੋ ਇਹ ਮੁਮਕਿਨ ਹੈ ਕਿ ਹਰ ਆਦਮੀ ਹਰ ਕੰਮ ਵਿਚ ਕਿਸੇ ਜੋਗਾ ਹੋ ਹੀ ਸਕਦਾ ਹੈ———ਮੈਂ ਸਖਤੀਆਂ ਨੂੰ ਜਿੰਨਾ ਹੋ ਸਕਦਾ ਹੈ ਨਰਮ ਕਰਨ ਦੀ ਹੀ ਕਰਦਾ ਰਹਿੰਦਾ ਹਾਂ । ਮੇਰੀ ਥਾਂ ਜੇ ਕੋਈ ਹੋਰ ਹੋਵੇ ਓਹ ਇਹ ਗਲਾਂ ਹੋਰ ਤਰਾਂ ਹੀ ਕਰੇਗਾ ਕਿਉਂ ਜੀ———ਇੱਥੇ ਸਾਡੇ ਪਾਸ ੩੦੦੦ ਬੰਦੇ ਹਨ ਤੇ ਹਾਏ ਕਿਹੋ ਜੇਹੇ ਲੋਕੀ ? ਆਦਮੀ ਨੂੰ ਇਨ੍ਹਾਂ ਦੇ ਕਾਬੂ ਰੱਖਣ ਦੀ ਜਾਚ ਤੇ ਅਟਕਲ ਦੀ ਲੋੜ ਹੈ । ਆਪ ਜਾਣਦੇ ਹੋ ਕਹਿਣਾ ਸੁਖੱਲਾ ਹੈ ਪਰ ਕਰਕੇ ਦਸਣਾ ਔਖਾ ਹੈ । ਆਖਰ ਇਹ ਬੰਦ ਲੋਕੀ ਵੀ ਤਾਂ ਇਨਸਾਨ ਹੀ ਹਨ ਤੇ ਉਨ੍ਹਾਂ ਉੱਪਰ ਰਹਿਮ ਕਰਨ ਬਿਨਾ ਰਹਿ ਹੀ ਨਹੀਂ ਸਕੀਦਾ," ਤੇ ਇਹ ਕਹਿਕੇ ਇਨਸਪੈਕਟਰ ਨਿਖਲੀਊਧਵ ਨੂੰ ਦਸਣ ਲਗ ਪਇਆ ਕਿ ਕਿੰਝ ਕੈਦੀਆਂ ਵਿਚ ਇਕ

੪੮੧