ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/517

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਲੇਰੀ ਨਾਲ ਉਸ ਨੇ ਓਹਨੂੰ ਬੁਲਾਇਆ ਸੀ, ਵਾਰਡ੍ਰੈਸ ਨੇ ਅਰਜੀ ਲਿਖ ਦਿੱਤੀ ਹੈ । ਤੂੰ ਇਸ ਉੱਪਰ ਦਸਤਖਤ ਕਰਲੈ ਤੇ ਫਿਰ ਇਹਨੂੰ ਸੇਂਟ ਪੀਟਰਜ਼ਬਰਗ ਘੱਲ ਦੇਣਾ ਹੈ ।"

"ਬਹੁਤ ਅੱਛਾ———ਇਹ ਤਾਂ ਕਰ ਦਿੱਤਾ ਜਾ ਸੱਕਦਾ ਹੈ, ਜਿੰਵੇਂ ਆਪ ਚਾਹੁੰਦੇ ਹੋ," ਓਸ ਕਹਿਆ ਤੇ ਮੁਸਕਰਾਈ, ਨਾਲੇ ਉਸ ਵੱਲ ਅੱਖ ਮਾਰੀ ਸੂ ।

ਨਿਖਲੀਊਧਵ ਨੇ ਆਪਣੇ ਪਾਕਟ ਵਿੱਚੋਂ ਇਕ ਠੱਪਿਆ ਹੋਇਆ ਕਾਗਤ ਕੱਢਿਆ ਤੇ ਮੇਜ਼ ਉੱਪਰ ਵਿਛਾ ਦਿੱਤਾ।

"ਕੀ ਇਹ ਇੱਥੇ ਦਸਤਖਤ ਕਰ ਦੇਵੇ?" ਨਿਖਲੀਊਧਵ ਇਨਸਪੈਕਟਰ ਵੱਲ ਮੁੜ ਕੇ ਪੁੱਛਦਾ ਹੈ ।

"ਹਾਂ———ਬੈਠ ਜਾਓ, ਇਹ ਕਲਮ ਹੈ । ਕੀ ਤੂੰ ਲਿਖਣ ਜਾਣਨੀ ਏਂ ?" ਇਨਸਪੈਕਟਰ ਨੇ ਪੁੱਛਿਆ।

"ਕਦੀ ਮੈਂ ਲਿਖ ਹੀ ਸੱਕਦੀ ਸਾਂ," ਓਸ ਕਹਿਆ ਤੇ ਆਪਣੀ ਸਕਰਟ ਨੂੰ ਸਾਂਭ ਕੇ ਤੇ ਆਪਣੀ ਜੈਕਟ ਦੀਆਂ ਬਾਹਾਂ ਨੂੰ ਸੰਭਾਲ ਕੇ ਉਹ ਮੇਜ਼ ਲਾਗੇ ਬਹਿ ਗਈ । ਮੁਸਕਰਾਂਦੀ ਹੋਈ ਨੇ ਆਪਣੇ ਛੋਟੇ ਪਰ ਤੇਜ਼ ਹੱਥ ਨਾਲ ਕਲਮ ਨੂੰ ਅਣਜਾਚਾ ਜੇਹਾ ਫੜਿਆ ਤੇ ਨਿਖਲੀਊਧਵ ਵੱਲ ਹੱਸ ਕੇ ਤੱਕਿਆ ।

੪੮੩