ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੱਥੇ ਲਾਇਆ ਤੇ ਉਸ ਨੂੰ ਨੌਕਰੀਓਂ ਬਰਖ਼ਾਸਤ ਕਰ ਦਿੱਤਾ।

ਕੁਝ ਚਿਰ ਹੋਰ ਨੌਕਰੀ ਢੂੰਡਦਿਆਂ ਢੂੰਡਦਿਆਂ ਲੰਘ ਗਇਆ, ਪਰ ਨੌਕਰੀ ਮੁੜ ਕੋਈ ਨਾ ਮਿਲੀ। ਆਖਰ ਕਾਤੂਸ਼ਾ ਓਸੇ ਨੌਕਰ ਰਖਾਣ ਵਾਲੇ ਏਜੰਟਾਂ ਦੇ ਦਫਤਰ ਗਈ, ਓਥੇ ਇਕ ਮੁਟਿਆਰ ਜਿਦੀਆਂ ਨੰਗੀਆਂ ਤੇ ਮੋਟੀਆਂ ਬਾਹਾਂ ਵਿੱਚ ਕੜੇ ਸਨ ਤੇ ਹੱਥਾਂ ਦੀਆਂ ਬਹੁਤ ਸਾਰੀਆਂ ਉਂਗਲਾਂ ਵਿੱਚ ਛਾਪਾਂ ਸਨ, ਕਾਤੂਸ਼ਾ ਨੂੰ ਮਿਲੀ। ਇਹ ਸੁਣ ਕੇ ਕਿ ਕਾਤੂਸ਼ਾ ਨੌਕਰੀ ਦੀ ਤਲਾਸ਼ ਵਿੱਚ ਹੈ, ਉਸ ਮੁਟਿਆਰ ਨੇ ਉਹਨੂੰ ਆਪਣੇ ਘਰ ਦਾ ਪਤਾ ਦੱਸਿਆ, ਤੇ ਕਹਿਆ ਕਿ ਉਹ ਉਹਦੇ ਘਰ ਜੇ ਆ ਜਾਵੇ ਤਾਂ ਉਹ ਉਹਨੂੰ ਕੰਮ ਲਾ ਦੇਵੇਗੀ। ਕਾਤੂਸ਼ਾ ਉੱਥੇ ਹੀ ਅੱਪੜੀ, ਉਹ ਤੀਮੀ ਉਹਨੂੰ ਬੜੀ ਹੀ ਮਿਹਰਬਾਨੀ ਨਾਲ ਮਿਲੀ ਤੇ ਕੇਕ ਖਾਣ ਲਈ ਤੇ ਅੰਗੂਰ ਦੀ ਸ਼ਰਾਬ ਪੀਣ ਲਈ ਅੱਗੇ ਰੱਖੀ, ਤੇ ਉਥੇ ਹੀ ਉਸ ਮੁਟਿਆਰ ਨੇ ਇਕ ਖਤ ਲਿਖਿਆ। ਤੇ ਆਪਣੇ ਨੌਕਰ ਨੂੰ ਦਿੱਤਾ ਕਿ ਫਲਾਣੇ ਨੂੰ ਦੇ ਆ। ਸ਼ਾਮ ਪੈਣ ਤੇ ਇਕ ਬੜਾ ਲੰਮਾ ਆਦਮੀ, ਲੰਮੇ ਸਫੇਦ ਵਾਲ ਸਿਰ ਦੇ ਸਨ ਤੇ ਲੰਮੀ ਉਹਦੀ ਦਾਹੜੀ ਸੀ, ਉੱਸੇ ਕਮਰੇ ਵਿੱਚ ਆ ਵੜਿਆ, ਤੇ ਇਕ ਨ ਕੀਤੀ ਦੋ ਨ ਕੀਤੀ ਤੇ ਕਾਤੂਸ਼ਾ ਪਾਸ ਝਟਾ ਪਟ ਆਣ ਕੇ ਬਹਿ ਨਹੀ ਗਇਆ। ਅੱਖਾਂ ਉਹਦੀਆਂ ਕਿਸੀ ਸ਼ਰਾਰਤ ਦੇ ਇਰਾਦੇ ਨਾਲ ਚਮਕਦੀਆਂ ਸਨ ਤੇ ਹੱਸ ਹੱਸ ਕੇ ਉਹ ਕਾਤੂਸ਼ਾ ਵਲ ਤੱਕਦਾ ਸੀ, ਇਓਂ ਉਸ ਕੋਲ ਬਹਿ ਕੇ ਉਹ ਉਸ ਨਾਲ ਮਖੌਲ ਤੇ ਛੇੜਖਾਨੀ

੧੮