ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/520

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈਆਂ ਸਨ । ਤੇ ਉਹਦੇ ਪਲਕ ਸੁੱਜੇ ਜੇਹੇ ਹੋਏ ਸਨ । ਇਹ ਵੇਖ ਕੇ ਉਹਦਾ ਦਿਲ ਅੱਗੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਰਹਿਮ ਨਾਲ ਭਰ ਗਇਆ । ਨਿਖਲੀਊਧਵ ਮੇਜ਼ ਉੱਪਰ ਝੁਕਿਆ, ਕਿ ਉਹਦੀ ਗੱਲ ਜੇਲਰ ਜਿਹੜਾ ਇਕ ਯਹੂਦੀ ਸ਼ਕਲ ਵਾਲਾ ਤੇ ਬਿਖਰੀ ਜੇਹੀ ਦਾਹੜੀ ਵਾਲਾ ਸੀ ਨ ਸੁਣ ਲਵੇ, ਤੇ ਕਹਿਆ:———

"ਜੇ ਇਸ ਅਰਜ਼ੀ ਦਾ ਕੋਈ ਨਤੀਜਾ ਨਾ ਨਿਕਲਿਆ, ਤਦ ਅਸੀਂ ਸ਼ਾਹਨਸ਼ਾਹ ਜ਼ਾਰ ਨੂੰ ਅਪੀਲ ਕਰਾਂਗੇ, ਜੋ ਕੁਛ ਹੋ ਸੱਕਦਾ ਹੈ ਓਹ ਅਸੀਂ ਕਰਾਂਗੇ ।"

ਦੇਖਿਆ ਜੇ, ਜੇ ਮੇਰਾ ਵਕੀਲ ਪਹਿਲਾਂ ਥੀਂ ਹੀ ਚੰਗਾ ਹੁੰਦਾ," ਉਸ ਓਹਦੀ ਗੱਲ ਟੱਕ ਕੇ ਕਹਿਆ, "ਮੇਰਾ ਵਕੀਲ ਨਿਰਾ ਮਜਹੂਲ ਸੀ, ਉਸ ਕੁਛ ਵੀ ਨਹੀਂ ਕੀਤਾ———ਸਿਰਫ ਮੈਨੂੰ ਸਲਾਹ ਹੀ ਛੱਡਦਾ ਸੀ," ਇਹ ਕਹਿਕੇ ਹੱਸ ਪਈ, "ਜੇ ਲੋਕਾਂ ਨੂੰ ਪਤਾ ਹੁੰਦਾ ਕਿ ਮੇਰੀ ਪਛਾਣ ਆਪ ਨਾਲ ਵੀ ਹੈ ਤਦ ਗੱਲ ਹੋਰ ਹੋ ਜਾਂਦੀ, ਉਹ ਤਾਂ ਇਹੋ ਸਮਝਦੇ ਹਨ ਕਿ ਸਭ ਚੋਰ ਹਨ ।"

ਮਸਲੋਵਾ ਅੱਜ ਕੇਹੀ ਅਜੀਬ ਹੋਈ ਹੋਈ ਹੈ," ਨਿਖਲੀਊਧਵ ਨੇ ਸੋਚਿਆ ਤੇ ਓਹ ਆਪਣੇ ਮਨ ਦੀ ਗੱਲ ਕਰਨ ਹੀ ਲੱਗਾ ਸੀ ਕਿ ਉਸ ਨੇ ਫਿਰ ਗੱਲ ਛੇੜ ਦਿੱਤੀ :———

"ਮੈਂ ਆਪ ਨੂੰ ਇਕ ਗੱਲ ਕਹਿਣਾ ਚਾਹੁੰਦੀ ਹਾਂ, ਸਾਡੇ ਇਥੇ ਇਕ ਬੁੱਢੀ ਤੀਵੀਂ ਹੈ, ਬੜੀ ਅੱਛੀ ਹੈ ਵਿਚਾਰੀ। ਓਹਨੂੰ ਵੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ । ਉਹ ਬਿਚਾਰੀ ਐਵੇਂ ਹੀ ਕੈਦ ਹੈ ਤੇ ਨਾਲ ਉਹਦਾ ਪੁਤਰ ਵੀ ਬੰਦ ਹੈ, ਤੇ ਸਭ ਕੋਈ

੪੮੬