ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/527

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਉਤਰ ਨ ਦਿਤਾ | ਉਹ ਆਪਣੇ ਤਖਤੇ ਦੇ ਬਿਸਤਰੇ ਉਪਰ ਲੇਟ ਗਈ । ਉਹਦੀਆਂ ਭੈਂਗ ਮਾਰਦੀਆਂ ਅਖਾਂ ਕੋਨੇ ਵਿਚ ਇਕ ਪਾਸੇ ਜੁੜ ਗਈਆਂ ਤੇ ਇਉਂ ਹੀ ਉਹ ਸ਼ਾਮਾਂ ਤਕ ਨਿੱਸਲ ਹੋਕੇ ਪਈ ਰਹੀ ।


ਉਹਦੇ ਰੂਹ ਵਿਚ ਇਕ ਬੜੀ ਦਰਦ ਭਰੀ ਕਸ਼ਮਕਸ਼ ਹੋ ਰਹੀ ਸੀ । ਜੋ ਕੁਛ ਨਿਖਲੀਊਧਵ ਨੇ ਓਹਨੂੰ ਕਹਿਆ ਸੀ———ਉਸ ਕਰਕੇ ਉਹਦੀ ਦੁਨੀਆਂ ਦੀ ਯਾਦ ਪਰਤ ਆਈ ਸੀ ਜਿਸ ਵਿਚ ਉਸ ਇੰਨਾ ਦੁਖ ਪਾਇਆ ਸੀ ਤੇ ਜਿਸ ਦੁਨੀਆਂ ਨੂੰ ਨ ਸਮਝਕੇ ਉਹਨੂੰ ਛਡਣਾ ਪਇਆ ਸੀ———ਨਹੀਂ ਜਿਹਨੂੰ ਉਹ ਨਫਰਤ ਕਰਦੀ ਸੀ। ਹੁਣ ਉਹਨੂੰ ਓਸ ਬੇਹੋਸ਼ੀ ਥੀਂ ਜਿਸ ਵਿਚ ਰਹਿ ਰਹੀ ਸੀ, ਜਾਗ ਆਈ ; ਪਰ ਜੋ ਬੀਤ ਚੁਕਾ ਸੀ ਉਹਨੂੰ ਵੀ ਮੁੜ ਸਾਫ਼ ਯਾਦ ਕਰਕੇ ਜੀਉਣਾ ਨਾਮੁਮਕਿਨ ਸੀ, ਉਸ ਲਈ ਇਹ ਯਾਦ ਇਕ ਨਿਤ ਦਾ ਤੱਸੀਆ ਹੋਣਾ ਸੀ———ਇਸ ਕਰਕੇ ਸ਼ਾਮਾਂ ਵੇਲੇ ਉਸਨੇ ਮੁੜ ਵੋਧਕਾ ਖਰੀਦਿਆ, ਤੇ ਆਪਣੀਆਂ ਸਾਥਣਾਂ ਸਮੇਤ ਪੀਣ ਲਗ ਪਈ ।

੪੯੩