ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਲੱਗ ਪਇਆ ।

ਇਹ ਵੇਖ ਕੇ ਓਹ ਮੁਟਿਆਰ ਓਸ ਮਰਦ ਨੂੰ ਉਠਾ ਕੇ ਦੂਜੇ ਕਮਰੇ ਵਿੱਚ ਲੈ ਗਈ ਤੇ ਕਾਤੂਸ਼ਾਨੇ ਸੁਣ ਲਇਆ ਜਦ ਓਸਨੇ ਓਹਨੂੰ ਜਾਕੇ ਕਹਿਆ "ਨਵੀਂ ਆਈ ਗਰਾਮੀਨ ਹੈ ।" ਫਿਰ ਉਸ ਮੁਟਿਆਰ ਨੇ ਕਾਤੂਸ਼ਾਨੂੰ ਬੁਲਾਇਆ ਤੇ ਆਖਣ ਲੱਗੀ "ਇਹ ਮਰਦ ਬੜਾ ਭਾਰੀ ਮੁਸੱਨਫ ਹੈ ਤੇ ਬੜਾ ਅਮੀਰ ਆਦਮੀ ਹੈ ਤੇ ਜੇ ਤੈਨੂੰ ਕੁੜੀਏ ਪਸੰਦ ਕਰ ਲਵੇਗਾ ਤਾਂ ਬਸ ਜੋ ਤੂੰ ਮੰਗੇਂ ਹਾਜ਼ਰ ਭਰੇਗਾ ।" ਕਾਤੂਸ਼ਾ ਉਸ ਮਰਦ ਦੇ ਪਸੰਦ ਆ ਗਈ, ਓਸਨੇ ਓਹਨੂੰ ੨੫) ਰੂਬਲ ਦਿੱਤੇ ਤੇ ਕਹਿਆ ਕਿ ਮੈਂ ਅਕਸਰ ਤੇਰੇ ਪਾਸ ਆਇਆ ਕਰਸਾਂ । ੨੫) ਰੂਬਲ ਵੀ ਬੜੇ ਹੀ ਛੇਤੀ ਪਿਘਲੇ । ਕੁਝ ਤਾਂ ਉਹ ਆਪਣੀ ਭੂਆ ਦਾ ਜੋ ਰਹਿਣ ਬਹਿਣ ਦਾ ਦੇਣਾ ਸੀ ਦੇ ਆਈ, ਤੇ ਕੁਝ ਕੰਘੀ, ਪੱਟੀ, ਫੀਤਾ, ਟੋਪੀ ਆਦਿ ਖਰੀਦਣ ਵਿੱਚ ਲਗ ਗਏ। ਕੁਝ ਦਿਨਾਂ ਪਿੱਛੋਂ ਓਸ ਮੁਸਨੱਫ ਨੇ ਕਾਤੂਸ਼ਾਨੂੰ ਸਦ ਭੇਜਿਆ ਤੇ ਓਹ ਓਸ ਪਾਸ ਚਲੀ ਗਈ । ਓਸ ਮਰਦ ਨੇ ਮੁੜ ਓਹਨੂੰ ੨੫) ਰੂਬਲ ਦਿੱਤੇ ਤੇ ਇਕ ਵੱਖਰਾ ਮਕਾਨ ਖਾਸ ਓਹਦੇ ਰਹਿਣ ਲਈ ਲੈ ਦੇਣ ਲਈ ਕਹਿਆ । ਫਿਰ ਲੈ ਦਿੱਤਾ, ਤੇ ਕਾਤੂਸ਼ਾਇਸ ਨਵੇਂ ਵੱਖਰੇ ਮਕਾਨ ਵਿੱਚ ਰਹਿਣ ਲੱਗੀ ।

ਇਸ ਮਕਾਨ ਦੇ ਗਵਾਂਢ, ਬੂਹੇ ਨਾਲ ਬੂਹਾ, ਚੰਨੇ ਨਾਲ ਚੰਨਾ, ਇਕ ਬੜਾ ਹੀ ਖੁਸ਼ ਰਹਿਣਾ ਗਭਰੂ ਦੁਕਾਨਦਾਰ ਰਹਿੰਦਾ ਸੀ, ਤੇ ਕਾਤੂਸ਼ਾ ਇਸ ਉੱਪਰ ਮੋਹਤ ਹੋ ਗਈ । ਇਸ ਗੱਲ

੧੯