ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/531

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁਲ ਚੁੱਕਾ ਸੀ, ਤੇ ਹੁਣ ਇਹ ਦਿਸਦਾ ਸੀ ਕਿ ਇਹ ਤੀਵੀ ਮੁਲਕੀ ਕੈਦਣ ਹੋ ਕੇ ਜੇਲ ਵਿਚ ਸੀ (ਤੇ ਜੇਲ ਵਿਚ ਹੀ ਉਹਦੀ ਕਹਾਣੀ ਉਸ ਤ੍ਰੀਮਤ ਨੇ ਸੁਣ ਲਈ ਸੀ) ਤੇ ਇਸ ਕਰ ਕੇ ਉਹ ਆਪਣੇ ਵਿਤ ਦੀ ਸੇਵਾ ਨਿਖਲੀਊਧਵ ਨੂੰ ਭੇਟ ਕਰ ਰਹੇ ਸੀ ।

ਕਦੀ ਹਰ ਇਕ ਚੀਜ਼ ਉਸ ਲਈ ਕਿੰਨੀ ਆਸਾਨ ਤੇ ਸਾਦਾ ਸੀ, ਅਜ ਹਰ ਇਕ ਗੱਲ ਮੁਸ਼ਕਲ ਤੇ ਪੇਚੀਦਾ ਹੋ ਚੁਕੀ ਸੀ ।

ਨਿਖਲੀਊਧਵ ਨੂੰ ਉਹ ਵਕਤ ਚੰਗੀ ਤਰਾਂ ਯਾਦ ਆ ਗਏ ਤੇ ਦੁਖੋਵਾ ਨਾਲ ਜਾਣ ਪਛਾਣ ਵੀ ਪੂਰੀ ਪੂਰੀ ਚੇਤੇ ਆ ਗਈ । ਲੈਂਟ* ਤੋਂ ਜ਼ਰਾ ਪਹਲੇ ਰੇਲ ਥੀਂ ਕੋਈ ੪੦ ਮੀਲ ਅੰਦਰ ਵਾਰ ਸ਼ਿਕਾਰ ਬੜਾ ਹੀ ਕਾਮਯਾਬ ਹੋਇਆ ਸੀ———ਦੋ ਰਿੱਛ ਮਾਰੇ ਗਏ ਸਨ———ਤੇ ਸਾਰੇ ਹਮਜੋਲੀ ਆਪਣੇ ਵਾਪਸੀ——ਦੇ——ਰਾਹ, ਪੈਂਡੇ ਪੈਣ ਥੀਂ ਪਹਿਲਾਂ ਕੱਠੇ ਰੋਟੀ ਖਾ ਰਹੇ ਸਨ, ਜਦ ਕਿ ਉਸ ਸ਼ਿਕਾਰ———ਵਾਲੇ ਮਕਾਨ ਦਾ ਮਾਲਕ ਜਿਹਦੇ ਉਹ ਉਤਰੇ ਹੋਏ ਸਨ, ਆਇਆ ਤੇ ਕਹਿਣ ਲੱਗਾ ਕਿ ਸ਼ਾਹਜ਼ਾਦਾ ਨਿਖਲੀਊਧਵ ਨਾਲ ਡੀਕਨ ਦੀ ਲੜਕੀ ਕੁਛ ਗਲ ਕਰਨਾ ਚਾਹੁੰਦੀ ਹੈ ।

"ਕੀ ਉਹ ਸੋਹਣੀ ਹੈ ?" ਕਿਸੀ ਇਕ ਨੇ ਪੁੱਛਿਆ ।

"ਬਸ ਭਾਈ, ਇਹੋ ਜੇਹੇ ਮਖੌਲ ਨਹੀਂ", ਨਿਖਲੀਊਧਵ ਨੇ ਕਹਿਆ ਤੇ ਬੜਾ ਸੰਜੀਦਾ ਹੋ ਉੱਠਿਆ ।

*ਲੇਟ ਈਸਾਈਆਂ ਦਾ ਚਾਲੀ ਦਿਨ ਦਾ ਵਰਤ ਈਸਟਰ ਤੋਂ ਪਹਿਲੇ ਹੁੰਦਾ ਹੈ।

੪੯੭