ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/537

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ ਸਨ। ਉਸ ਵੇਲੇ ਮੈਸਲੈਨੀਕੋਵ ਰਜਮਿੰਟ ਦਾ ਖਜ਼ਾਨਚੀ ਸੀ । ਉਹ ਇਕ ਮਿਹਰਬਾਨ ਤੇ ਸਰਗਰਮ ਅਫਸਰ ਸੀ । ਸਿਵਾਏ ਰਜਮੰਟ ਤੇ ਸ਼ਾਹਨਸ਼ਾਹ ਜ਼ਾਰ ਦੇ ਟੱਬਰ ਦੇ ਹੋਰ ਨ ਕੁਛ ਉਹ ਜਾਣਦਾ ਸੀ ਤੇ ਨ ਉਹ ਜਾਣਨਾ ਚਾਹੁੰਦਾ ਹੀ ਸੀ । ਹੁਣ ਨਿਖਲੀਊਧਵ ਨੇ ਉਹਨੂੰ ਅਫ਼ਸਰ ਬਣ ਜਾਣ ਦੀ ਹਾਲਤ ਵਿਚ ਵੇਖਿਆ ਸੀ । ਇਹ ਹਕੂਮਤੀ ਥਾਂ ਉਸ ਨੇ ਰਜਮਿੰਟ ਦੇ ਨੌਕਰਾਂ ਨਾਲ ਬਦਲੇ ਕਰ ਕੇ ਲਈ ਸੀ । ਉਸ ਨੇ ਇਕ ਅਮੀਰ ਤੇ ਚੁਲਬੁਲੀ ਸਵਾਣੀ ਨਾਲ ਵਿਆਹ ਕੀਤਾ ਸੀ, ਤੇ ਇਸ ਵਹੁਟੀ ਨੇ ਹੀ ਉਹਨੂੰ ਇਹ ਨੌਕਰੀ ਦਾ ਵਟਾਂਦਰਾ ਕਰਾ ਲੈਣ ਉਪਰ ਤਾਕੀਦ ਕੀਤੀ ਸੀ, ਤੇ ਉਹ ਆਪਣੇ ਇਸ ਖਾਵੰਦ ਨੂੰ ਇੰਝ ਸਮਝਦੀ ਸੀ ਜਿਵੇਂ ਉਹਦੇ ਖੇਡਣ ਲਈ ਤੇ ਪਰਚਾਵੇ ਲਈ ਇਕ ਪਾਲਤੂ ਜਾਨਵਰ ਹੋਂਦਾ ਹੈ । ਸਿਆਲੇ ਵਿਚ ਨਿਖਲੀਊਧਵ ਇਕ ਵੇਰੀ ਇਨ੍ਹਾਂ ਦੋਹਾਂ ਨੂੰ ਮਿਲਣ ਗਇਆ ਸੀ, ਪਰ ਉਹਨੂੰ ਦੋਵੇਂ ਕੁਛ ਐਸੇ ਦਿਲ———ਭਾਊ ਨਹੀਂ ਸਨ ਲਗੇ ਸੋ ਮੁੜ ਉਹ ਉਨ੍ਹਾਂ ਪਾਸ ਨਹੀਂ ਸੀ ਗਇਆ ।

ਨਿਖਲੀਊਧਵ ਨੂੰ ਵੇਖ ਕੇ ਮੈਸਲੈਨੀਕੋਵ ਦਾ ਮੂੰਹ ਬਾਗ ਬਾਗ ਹੋ ਗਇਆ | ਹਾਂ, ਉਹਦਾ ਆਪਣਾ ਮੂੰਹ———ਉਹੋ ਲਾਲ ਲਾਲ, ਮੋਟਾ ਮੂੰਹ ਤੇ ਉਹ ਆਪ ਸਾਰਾ ਵੀ ਉੱਨਾ ਹੀ ਮੋਟਾ ਤੇ ਉਸੀ ਤਰਾਂ ਚੰਗੀ ਪੋਸ਼ਾਕ ਪਾਣ ਦਾ ਸ਼ੋਕੀਨ ਜਿਸ

੫੦੩