ਇਹ ਵਰਕਾ ਤਸਦੀਕ ਕੀਤਾ ਗਿਆ ਏ
ਚਸਪੀ ਲੈ ਰਹਿਆ ਹਾਂ (ਜੇਲ ਦਾ ਨਾਂ ਸੁਣਦੇ ਹੀ ਮੈਸਲੈਨੀਕੋਵ ਦਾ ਮੂੰਹ ਕਰੜਾ ਹੋ ਗਇਆ) "ਤੇ ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ, ਪਰ ਆਮ ਮੁਲਾਕਾਤੀ ਕਮਰੇ ਵਿਚ ਨਹੀਂ ਪਰ ਦਫਤਰ ਵਿਚ, ਤੇ ਨ ਸਿਰਫ ਆਮ ਮੁਲਾਕਾਤੀ ਨੀਯਤ ਵਕਤ ਉਪਰ, ਪਰ ਜਦ ਮੈਂ ਚਾਹਾਂਮੈਨੂੰ ਪਤਾ ਲੱਗਾ ਹੈ ਕਿ ਇਜਾਜ਼ਤ ਦੇਣਾ ਆਪ ਦੇ ਵਸ ਹੈ।"
"ਯਕੀਨਨ ਮੇਰੇ ਪਿਆਰੇ, ਮੌਂ ਤੇਰੇ ਲਈ ਜੋ ਤੂੰ ਕਹੇਂਗਾ ਕਰਾਂਗਾ," ਨਿਖਲੀਊਧਵ ਦੇ ਗੋਡਿਆਂ ਉਪਰ ਦੋਵੇਂ ਹਥ ਰਖ ਕੇ ਮੈਸਲੈਨੀਕੋਵ ਨੇ ਕਹਿਆ, ਤੇ ਗੋਡਿਆਂ ਉਪਰ ਹੱਥ ਇਸ ਕਰ ਕੇ ਰਖੇ ਕਿ ਉਹ ਆਪਣੀ ਉੱਚੀ ਪਦਵੀ ਦੀ ਉਚੀ ਸ਼ਾਨ ਜ਼ਰਾ ਮਿਤ੍ਰਤਾ ਦੀ ਖ਼ਾਤਰ ਨੀਵੀਂ ਕਰ ਦੇਵੇ। "ਪਰ ਯਾਦ ਰਖੀਂਮੈਂ ਇਕ ਘੰਟੇ ਲਈ ਬਾਦਸ਼ਾਹ ਹਾਂ।"
"ਤਾਂ ਫਿਰ ਆਪ ਮੈਨੂੰ ਇਜਾਜ਼ਤ ਦੇ ਦੇਵੋਗੇ ਜਿਸ ਨਾਲ ਮੈਂ ਓਹਨੂੰ ਮਿਲ ਸਕਿਆ ਕਰਾਂਗਾ?"
"ਕੀ ਓਹ ਕੋਈ ਤ੍ਰੀਮਤ ਹੈ?"
"ਹਾਂ"।
"ਉਹ ਕਿਉਂ ਕੈਦ ਹੈ?"
"ਜ਼ਹਿਰ ਦੇਣ ਦੇ ਅਪਰਾਧ ਵਿਚ ਪਰ ਓਹ ਹੈ ਨਿਰਦੋਸ਼।"
"ਠੀਕਬਸ ਇਹ ਵੇਖੋ ਨਾ,ਇਹੋ ਤਾਂ ਜੂਰੀ ਦੇ ਨੁਕਸਾਨ
੫੦੫