ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਖ਼ਬਰ ਓਸ ਆਪੇ ਓਸ ਮੁਸੱਨਫ ਨੂੰ ਜਾ ਦੱਸੀ ਤੇ ਓਸ ਪਾਸੋਂ ਆਪਣਾ ਪੱਲਾ ਛੁੜਾ ਕੇ ਇਕ ਨਿਕੇ ਜੇਹੇ ਆਪ ਲਏ ਮਕਾਨ ਵਿੱਚ ਜਾਕੇ ਰਹਿਣ ਲੱਗ ਪਈ । ਉਸ ਦੁਕਾਨਦਾਰ ਨੇ ਕਾਤੂਸ਼ਾਨਾਲ ਕੌਲ ਇਕਰਾਰ ਕੀਤਾ ਸੀ ਕਿ ਉਸ ਨਾਲ ਸ਼ਾਦੀ ਕਰ ਲਵੇਗਾ ਪਰ ਓਹ ਆਪਣੇ ਕੰਮੀਂ ਕਾਜੀ ਨਿਜ਼ਨੀ ਨੂੰ ਗਇਆ ਮੁੜ ਨ ਬਹੁੜਿਆ । ਤੇ ਕਾਤੂਸ਼ਾਨੂੰ ਉੱਕਾ ਕੋਈ ਸੋ ਨ ਦੇ ਗਇਆ । ਸਿੱਧੀ ਗੱਲ ਇਹ ਸੀ ਕਿ ਓਹ ਕਾਤੂਸ਼ਾਨੂੰ ਛੱਡ ਕੇ ਟੁਰ ਹੀ ਗਇਆ । ਕਾਤੂਸ਼ਾਮੁੜ ਕੱਲੀ ਹੋ ਗਈ । ਕਾਤੂਸ਼ਾਦੀ ਦਿਲੀ ਮਰਜੀ ਸੀ ਕਿ ਓਹ ਓਸੇ ਮਕਾਨ ਵਿੱਚ ਕੱਲੀ ਹੀ ਟਿਕੀ ਰਵ੍ਹੇ, ਪਰ ਪੋਲੀਸ ਨੇ ਓਹਨੂੰ ਨੋਟਿਸ ਦਿੱਤਾ ਕਿ ਜੇ ਓਹ ਕਲੀ, ਤੀਮੀ ਇਸ ਤਰ੍ਹਾਂ ਰਹਿਣ ਦਾ ਵਿਚਾਰ ਕਰ ਰਹੀ ਹੋਵੇ ਤਦ ਓਹਨੂੰ ਇਕ ਪੀਲਾ ਪਾਸ (ਕੰਜਰੀਆਂ ਵਾਲਾ ਲੈਸੰਸ) ਲੈਣਾ ਪੈਸੀ, ਤੇ ਡਾਕਟਰੀ ਮੁਲਾਹਿਜ਼ਾ ਵੀ ਕਰਵਾਨਾ ਪੇਸੀ । ਬਿਨਾ ਪੀਲੇ ਪਾਸ ਦੇ ਓਹ ਉਸ ਹਾਲਤ ਵਿੱਚ ਓਸੇ ਤਰ੍ਹਾਂ ਨਹੀਂ ਰਹਿ ਸੱਕੇਗੀ । ਬਿਚਾਰੀ ਮੁੜ ਆਪਣੀ ਭੂਆ ਪਾਸ ਗਈ ਪਰ ਓਹਦੀ ਲਟਕ ਮਟਕ ਤੇ ਪੁਸ਼ਾਕ ਦੇਖ ਕੇ ਓਹਦੀ ਟੋਪੀ, ਓਹਦਾ ਗੁਲਬੰਦ ਆਦਿ ਇੰਨਾਂ ਬਾਂਕਾ ਦੇਖ ਕੇ ਓਹਦੀ ਭੂਆ ਨੇ ਓਹਨੂੰ ਆਪਣੇ ਕੱਪੜੇ ਧੋਣ ਵਾਲੇ ਕਾਰਖਾਨੇ ਵਿੱਚ ਕੋਈ ਥਾਂ ਨਾ ਦਿੱਤੀ, ਤੇ ਓਸ ਨੇ ਓਹਨੂੰ ਆਖਿਆ ਕਿ "ਤੂੰ ਹੁਣ ਮੇਰੀ ਭੁੜੀ ਮਜੂਰੀ ਦੀ ਗਰੀਬ ਅਵੱਸਥਾ ਥਾਂ ਉਚੇਰੀ ਜਾ

੨੦