ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/540

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਆਪ ਦੀ ਨਿਆਂ ਕਰਨ ਵਾਲੀ ਜੂਰੀ-ਉਹ ਬੱਸ ਕੁਛ ਇਸ ਥੀਂ ਚੰਗਾ ਨਹੀਂ ਕਰ ਸਕਦੀ," ਓਸ ਪਤਾ ਨਹੀਂ ਕਿਸ ਕਰਕੇ ਫਰਾਂਸੀਸੀ ਬੋਲੀ ਵਿੱਚ ਇਹ ਕਹਿਆ । "ਮੈਨੂੰ ਪਤਾ ਹੈ ਕਿ ਆਪ ਮੇਰੇ ਨਾਲ ਸਹਿਮਤ ਨਹੀਂ ਪਰ ਇਹਦਾ ਕੀ ਚਾਰਾ, ਮੇਰੀ ਇਹ ਬੱਸ ਪੱਕੀ ਰਾਏ ਹੈ," ਓਸ ਲਗਦੇ ਹੀ ਇਹ ਕਹਿਆ ਪਰ ਰਾਏ ਆਪਣੀ ਓਹੋ ਦੇ ਰਿਹਾ ਸੀ ਜਿਹੜੀ ਕਿ ਕਾਨਜ਼ਰਵੇਟਿਵ, ਮੁਲਕੀ ਤ੍ਰਕੀ ਦੇ ਵਿਰੁਧ, ਅਖਬਾਰਾਂ ਪਿਛਲੇ ਬਾਰਾਂ ਮਹੀਨਿਆਂ ਤੋਂ ਲਿਖ ਰਹੀਆਂ ਸਨ———"ਮੈਨੂੰ ਪਤਾ ਹੈ ਆਪ ਲਿਬਰਲ ਹੋ ।"

"ਮੈਨੂੰ ਪਤਾ ਨਹੀਂ ਲਿਬਰਲ ਹਾਂ ਕਿ , ਨਹੀਂ," ਨਿਖਲੀਊਧਵ ਨੇ ਮੁਸਕਰਾ ਕੇ ਕਹਿਆ ਤੇ ਉਹਨੂੰ ਅਚੰਭਾ ਹੋਇਆ ਕਿ ਉਹ ਕਿਸੀ ਮੁਲਕੀ ਧੜੇ ਨਾਲ ਇਉਂ ਗਿਣਿਆ ਗਇਆ ਹੈ ਤੇ ਲਿਬਰਲ ਨਾਮ ਵੀ ਲੋਕਾਂ ਰਖ ਦਿੱਤਾ ਹੈ । ਓਹਦੀ ਆਪਣੀ ਰਾਏ ਇਹ ਸੀ ਕਿ ਹਰ ਇਕ ਆਦਮੀ ਨੂੰ ਸਜ਼ਾ ਦੇਣ ਥੀਂ ਪਹਿਲਾਂ ਸੁਣ ਲੈਣਾ ਚਾਹੀਦਾ ਹੈ ਕਿਉਂਕਿ ਸਜ਼ਾ ਪਾਣ ਥੀਂ ਪਹਿਲਾਂ ਸਭ ਆਦਮੀ ਬਰਾਬਰ ਹਨ———ਤੇ ਕੋਈ ਵੀ ਆਦਮੀ, ਭਾਵੇਂ ਕੈਸਾ ਹੀ ਹੋਵੇ, ਕਿਸੀ ਤਰਾਂ ਦੀ ਬਦ ਸਲੂਕੀ ਯਾ ਮਾਰ ਪਿਟ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ ਤੇ ਖਾਸ ਕਰ ਓਹ ਲੋਕੀ ਜਿਨ੍ਹਾਂ ਨੂੰ ਹਾਲੇ ਤਕ ਕਿਸੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਤੇ ਕਾਨੂੰਨ ਦੀ ਚਾਰਾ

੫੦੬