ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/547

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸੇ ਥੀਂ ਸੜ ਗਇਆ ਸੀ । ਇਨਸਪੈਕਟਰ ਸਾਹਿਬ ਹੋਰੀ ਓਥੇ ਆਏ, ਆਪਦੇ ਮੂੰਹ ਉੱਪਰ ਨਿਜ ਦੀ ਉਦਾਸੀ ਤੇ ਥਕਾਵਟ ਦੇ ਆਸਾਰ ਦਿੱਸਦੇ ਸਨ ।

"ਕਿਰਪਾ ਕਰਕੇ ਬਹਿ ਜਾਓ ! ਮੈਂ ਆਪ ਦੀ ਕੀ ਸੇਵਾ ਕਰ ਸੱਕਦਾ ਹਾਂ ?" ਓਹਨੇ ਆਪਣੀ ਵਰਦੀ ਦੇ ਦਰਮਿਆਨੇ ਬਟਨ ਨੂੰ ਭੀੜਦੇ ਹੋਏ ਕਿਹਾ ।

"ਮੈਂ ਹੁਣੇ ਨਾਇਬ ਗਵਰਨਰ ਸਾਹਿਬ ਪਾਸੋਂ ਹੋ ਕੇ ਆਇਆ ਹਾਂ ਤੇ ਇਹ ਹੁਕਮ ਉਨਾਂ ਪਾਸੋਂ ਲਿਆਇਆ ਹਾਂ, ਮੈਂ ਕੈਦੀ ਮਸਲੋਵਾ ਨੂੰ ਮਿਲਣਾ ਚਾਹੁੰਦਾ ਹਾਂ ।"

"ਮਾਰਕੋਵਾ?" ਇਨਸਪੈਕਟਰ ਨੇ ਪੁਛਿਆ, ਰਾਗ ਦੇ ਸ਼ੋਰ ਕਰਕੇ ਸਾਫ ਨ ਸੁਣ ਸਕਿਆ ।

"ਮਸਲੋਵਾ !"

"ਓਹ ਹਾਂ," ਇਨਸਪੈਕਟਰ ਉੱਠਿਆ ਤੇ ਓਸ ਦਰਵਾਜ਼ੇ ਵਲ ਗਿਆ, ਜਿੱਥੋਂ ਕਲੀਮੈਂਟੀ ਦੀਆਂ ਸੁਰਾਂ ਆ ਰਹੀਆਂ ਸਨ, “ਮੇਰੀ ! ਕੀ ਤੂੰ ਜ਼ਰਾ ਠਹਰ ਨਹੀਂ ਸਕਦੀ ?" ਓਸ ਕਹਿਆ ਤੇ ਐਸੇ ਲਹਿਜ਼ੇ ਵਿੱਚ ਕਹਿਆ ਜਿਵੇਂ ਰਾਗ ਉਹਦੀ ਜ਼ਿੰਦਗੀ ਦੀ ਸ਼ਾਮਤ ਹੁੰਦੀ ਹੈ, "ਆਦਮੀ ਕਿਸੀ ਦਾ ਇਕ ਲਫਜ਼ ਨਹੀਂ ਸੁਣ ਸਕਦਾ ।"

ਪੀਆਨੋ ਖਾਮੋਸ਼ ਹੋ ਗਇਆ, ਪਰ ਕਿਸੀ ਐਸੇ ਬੰਦੇ ਦੇ ਕਦਮਾਂ ਦੀ ਪੈਣ ਦੀ ਆਹਟ ਸੁਣਾਈ ਦੇਣ ਲੱਗ

੫੧੩