ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚੀ ਹੈਂ।" ਤੇ ਨਾਂ ਹੀ ਕਾਤੂਸ਼ਾਕਦੀ ਧੋਬਣੇ ਬਣਨੇ ਦੀ ਚਿਤਵਨੀ ਕਰ ਹੀ ਸੱਕਦੀ ਸੀ, ਓਹ ਤਾਂ ਆਪਣੀ ਭੂਆ ਦੀਆਂ ਪਤਲੀਆਂ, ਪੀਲੀਆਂ, ਮੋਈਆਂ ਮਾਰੀਆਂ ਧੋਬਣਾਂ ਵੇਖ ਵੇਖ ਬੜਾ ਹੀ ਤਰਸ ਖਾਂਦੀ ਸੀ । ਉਨ੍ਹਾਂ ਵਿੱਚੋਂ ਕਈਆਂ ਨੂੰ ਤਪਦਿੱਕ ਦੀ ਬੀਮਾਰੀ ਵੀ ਹੋਈ ਹੋਈ ਸੀ । ਬਿਚਾਰੀਆਂ ਆਪਣੀਆਂ ਸੁੱਕੀਆਂ ਸੜੀਆਂ ਬਾਹਾਂ ਨਾਲ ਓਸ ਬੜੇ ਹੀ ਤੱਤੇ ਕਮਰੇ ਵਿੱਚ ਖੜੀਆਂ ਕੱਪੜਿਆਂ ਨੂੰ ਇਸਤਰੀ ਕਰ ਰਹੀਆਂ ਹੁੰਦੀਆਂ ਸਨ ਤੇ ਉਨ੍ਹਾਂ ਨੂੰ ਕਮਰੇ ਵਿੱਚ ਸਾਬਨ ਦੀ ਬਦਬੂ ਨਾਲ ਭਰੀ ਭਾਪ ਤੇ ਹਵਾ ਦੋਵੇਂ ਇਕੱਠੀਆਂ ਲੱਗਦੀਆਂ ਸਨ । ਇਹ ਵੇਖ ਵੇਖ ਕਾਤੂਸ਼ਾਨੂੰ ਨਾਲੇ ਤਰਸ ਆਉਂਦਾ ਸੀ ਤੇ ਨਾਲੇ ਓਹ ਸਹਮ ਖਾ ਜਾਂਦੀ ਸੀ, ਤੇ ਉਸਨੂੰ ਡਰ ਲੱਗਦਾ ਸੀ ਕਿ ਓਹਨੂੰ ਵੀ ਇਹ ਕਠਨ ਮਜੂਰੀ ਰੋਟੀ ਕਮਾਣ ਲਈ ਕਰਨੀ ਪਵੇਗੀ । ਸੋ ਇਸ ਕਰਕੇ ਧੋਬਣ ਬਣਨ ਦਾ ਤਾਂ ਓਹਦਾ ਉੱਕਾ ਖ਼ਿਆਲ ਹੀ ਨਹੀਂ ਸੀ । ਬਸ ਠੀਕ ਇਸ ਵਕਤ ਜਦ ਕਾਤੂਸ਼ਾਬੜੀ ਗਰੀਬੀ ਦੀ ਹਾਲਤ ਵਿੱਚ ਸੀ, ਤੇ ਸਾਹਮਣੇ ਓਹਦਾ ਰਖਿਕ ਨਜ਼ਰੀ ਨਹੀਂ ਸੀ ਪਿਆ ਆਉਂਦਾ, ਤਦ ਇਕ ਫੱਫੇਕੁੱਟਣ ਨੇ ਓਸ ਉੱਪਰ ਆਪਣਾ ਜਾਲ ਆਣ ਪਾਇਆ।

ਕਾਤੂਸ਼ਾ ਕੁਛ ਚਿਰ ਤੋਂ ਤਮਾਕੂ ਤਾਂ ਪੀਣ ਲੱਗ ਹੀ ਪਈ ਸੀ, ਪਰ ਜਦ ਥੀਂ ਉਸ ਨੌਜਵਾਨ ਦੁਕਾਨਦਾਰ ਨੇ ਇਕਰਾਰ ਕਰਕੇ ਓਹਨੂੰ ਧੋਖਾ ਦਿਤਾ, ਤੇ ਇਕੱਲਾ ਛੱਡਕੇ ਕਿਧਰੇ ਟਰ ਗਇਆ ਸੀ, ਤਦ ਥੀਂ ਓਹ ਸ਼ਰਾਬ ਪੀਣ ਲੱਗ ਪਈ ਸੀ । ਸ਼ਰਾਬ ਦਾ ਰੰਗ ਯਾ ਸਵਾਦ ਓਹਨੂੰ ਇੰਨਾ ਚੰਗਾ

੨੧