ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/550

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨਸਪੈਕਟਰ ਨੇ ਲੜਕੀ ਨੂੰ ਗਲ ਲਾਇਆ ਜਿਹੜੀ ਟੱਕ ਬੰਨ੍ਹੀ ਬਰਾਬਰ ਨਿਖਲੀਊਧਵ ਵਲ ਹੀ ਦੇਖੀ ਜਾ ਰਹੀ ਸੀ ਤੇ ਉੱਠ ਖਲੋਤਾ, ਤੇ ਪਿਆਰ ਨਾਲ ਲੜਕੀ ਨੂੰ ਹਟਾ ਕੇ ਨਾਲ ਵਾਲੇ ਕਮਰੇ ਵਿਚ ਚਲਾ ਗਇਆ । ਹਾਲੇਂ ਮਸੇਂ ਇਨਸਪੈਕਟਰ ਸਾਹਿਬ ਨੇ ਔਵਰਕੋਟ ਪਾਇਆ ਹੀ ਸੀ ਜਿਹਦੇ ਪਵਾਨ ਵਿੱਚ ਨੌਕਰਾਨੀ ਨੇ ਵੀ ਹੱਬ ਦਿੱਤਾ ਸੀ, ਤੇ ਦਰਵਾਜ਼ੇ ਉੱਪਰ ਪਹੁੰਚਿਆ ਹੀ ਸੀ ਕਿ ਓਹੋ ਰਾਗ ਮੁੜ ਸ਼ੁਰੂ ਹੋ ਗਏ ਸਨ ।

"ਇਹ ਲੜਕੀ ਕੌਨਜ਼ਰਵੇਟੋਰ ਵਿੱਚ ਪੜ੍ਹਦੀ ਸੀ, ਪਰ ਓਥੇ ਅਜ ਕਲ ਬੜੀ ਬੇਤਰਤੀਬੀ ਜੇਹੀ ਹੋ ਰਹੀ ਹੈ । ਇਸ ਲੜਕੀ ਵਿੱਚ ਰਾਗ ਦਾ ਖੁਦਾਦਾਦ ਸ਼ੌਕ ਹੈ," ਇਨਸਪੈਕਟਰ ਨੇ ਕਹਿਆ, ਜਿਵੇਂ ਓਹ ਦੋਵੇਂ ਪੌੜੀਆਂ ਥੀਂ ਤਲੇ ਉਤਰ ਰਹੇ ਸਨ, "ਇਹਦੀ ਚਾਹਨਾ ਹੈ ਕਿ ਕਾਨਸਰਟਾਂ ਵਿਚ ਵੀ ਵਜਾਵੇ ।"

ਇਨਸਪੈਕਟਰ ਤੇ ਨਿਖਲੀਊਧਵ ਜੇਲ ਪਹੁੰਚ ਗਏ । ਜਿੰਵੇਂ ਓਹ ਦਿਸੇ ਹੀ ਸਨ, ਦਰਵਾਜ਼ੇ ਫੌਰਨ ਖੁਲ੍ਹ ਗਏ ਸਨ । ਜੇਲਰ ਉੱਗਲਾਂ ਆਪਣੀਆਂ ਟੋਪੀਆਂ ਨੂੰ ਲਾਂਦੇ ਹੋਏ ਸਲਾਮ ਕਰਦੇ ਸਨ ਤੇ ਅੱਖਾਂ ਨਾਲ ਜਾਂਦੇ ਇਨਸਪੈਕਟਰ ਨੂੰ ਪਿੱਛੋਂ ਵਿਹੰਦੇ ਸਨ । ਚਾਰ ਆਦਮੀਆਂ ਨੇ ਜੇਹੜੇ ਆਪਣੇ ਅੱਧੇ——ਮੁਨ ਸਿਰਾਂ ਉੱਪਰ ਕਿਸੀ ਚੀਜ਼ ਨਾਲ ਭਰੇ ਟੱਬ ਚੱਕੀ ਜਾ ਰਹੇ

੫੧੬