ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/552

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹਾਂ——ਪਰ ਆਪਨੂੰ ਮੁਲਾਂਕਾਤੀ ਕਮਰੇ ਵਿੱਚ ਮਿਲਣਾ ਜ਼ਿਆਦਾ ਚੰਗਾ ਰਹੇਗਾ ਕਿ ਨਹੀਂ ?"

"ਨਹੀਂ——ਮੈਂ ਕੋਠੜੀ ਵਿਚ ਹੀ ਮਿਲਣਾ ਪਸੰਦ ਕਰਾਂਗਾ———ਓਥੇ ਮਿਲਣਾ ਜ਼ਿਆਦਾ ਹੀ ਦਿਲਚਸਪ ਹੋਵੇਗਾ ।"

"ਅੱਛਾ ਜੀ———ਆਪ ਨੂੰ ਦਿਲ ਲਾਉਣ ਲਈ ਕੋਈ ਦਿਲਚਸਪ ਗੱਲ ਲਝ ਪਈ ਹੈ ਨਾ।"

ਇਹ ਗੱਲ ਮੁਕਦਿਆਂ ਹੀ ਅਸਟੰਟ ਬੜੀ ਚੁਸਤ ਵਰਦੀ ਪਾਈ ਪਾਸੇ ਦੇ ਦਰਵਾਜ਼ੇ ਥੀਂ ਅੰਦਰ ਆਇਆ ।

"ਇਧਰ ਦੇਖਣਾ ! ਸ਼ਾਹਜ਼ਾਦਾ ਸਾਹਿਬ ਨੂੰ ਮੈਨਸ਼ੋਵਾਂ ਦੀ ਕੋਠੜੀ ਨੰ: ੨੧ ਵਿਚ ਲੈ ਜਾਣਾ," ਇਨਸਪੈਕਟਰ ਨੇ ਅਸਟੰਟ ਨੂੰ ਕਿਹਾ, "ਤੇ ਫਿਰ ਇਨ੍ਹਾਂ ਨੂੰ ਦਫਤਰ ਲੈ ਆਈ । ਤੇ ਮੈਂ ਜਾਂਦਾ ਹਾਂ ਤੇ ਉਸਨੂੰ ਬੁਲਾ ਭੇਜਦਾ ਹਾਂ———ਉਸ ਤ੍ਰੀਮਤ ਦਾ ਕੀ ਨਾਂ ਸੂ ?"

"ਵੈਰਾ ਦੁਖੋਵਾ।"

ਇਨਸਪੈਕਟਰ ਦਾ ਅਸਟੰਟ ਇਕ ਸੋਹਣਾ ਗਭਰੂ ਸੀ । ਉਹਦੀਆਂ ਮੁੱਛਾਂ ਰੰਗੀਆਂ ਹੋਈਆਂ ਸਨ, ਤੇ ਓਸ ਪਾਸੋਂ ਔਡੀਕੋਲੋਨ ਦੀ ਖੁਸ਼ਬੂ ਮਹਿਕਾਂ ਮਾਰ ਰਹੀ ਸੀ———"ਇਸ ਰਾਹ, ਮਿਹਰਬਾਨੀ ਕਰਕੇ," ਓਸ ਨੇ ਨੂੰ ਕਹਿਆ ਤੇ ਬੜੀ ਹੀ ਸੋਹਣੀ ਢੁਕਵੀਂ ਤਰਾਂ ਮੁਸਕਰਾਇਆ, "ਆਪ ਸਾਡੇ ਮਹਿਕਮੇ ਦੀ ਬੰਤਰ ਤੇ ਗੋਂਦ ਵਿੱਚ ਦਿਲਚਸਪੀ

੫੧੮