ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/556

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੀ। ਚੌਥੀ ਕੋਠੜੀ ਵਿਚ ਇਕ ਪੀਲਾ, ਚੌੜੇ ਚਿਹਰੇ ਵਾਲਾ ਆਦਮੀ ਆਪਣੀਆਂ ਆਰਕਾਂ ਗੋਡਿਆ ਉਪਰ ਰਖੀਆਂ ਹੋਈਆਂ ਤੇ ਆਪਣਾ ਸਿਰ ਨੀਵਾਂ ਸੁੱਟਿਆ ਹੋਇਆ ਬੈਠਾ ਹੋਇਆ ਸੀ। ਕਦਮਾਂ ਦੀ ਆਹਟ ਸੁਣ ਕੇ ਉਸ ਸਿਰ ਚੁੱਕਿਆ ਤੇ ਉਪਰ ਵਲ ਤੱਕਣ ਲਗ ਗਇਆ। ਉਹਦੇ ਮੂੰਹ ਉੱਪਰ ਤੇ ਖਾਸ ਕਰ ਉਹਦੀਆਂ ਅੱਖਾਂ ਵਿਚ ਇਕ ਡਾਹਢੀ ਨਾਉਮੇਦੀ ਤੇ ਉਦਾਸੀ ਦਾ ਰੰਗ ਛਾਇਆ ਹੋਇਆ ਸੀ। ਹਰ ਇਕ ਨੂੰ ਪਇਆ ਸਾਫ ਦਿਸਦਾ ਸੀ ਕਿ ਉਸ ਵਿਚਾਰੇ ਨੂੰ ਇਸ ਗਲ ਦੀ ਵੀ ਕੋਈ ਪਰਵਾਹ ਨਹੀਂ ਸੀ ਹੁੰਦੀ ਕਿ ਉਸ ਦੀ ਕੋਠੜੀ ਨੂੰ ਕੌਣ ਵੇਖਣ ਆਇਆ ਹੈ। ਕੋਈ ਆਵੇ, ਕੋਈ ਜਾਵੇ, ਤੱਕੇ, ਕੈਦੀ ਨੂੰ ਕਿਸੀ ਪਾਸੋਂ ਕਿਸੇ ਕਿਸਮ ਦੇ ਫਾਇਦੇ ਯਾ ਨੇਕੀ ਦੀ ਉੱਕੀ ਕੋਈ ਆਸ ਨਹੀਂ ਸੀ ਰਹੀ ਹੋਈ। ਨਿਖਲੀਊਧਵ ਇਹ ਸ਼ਕਲਾਂ ਵੇਖ ਵੇਖ ਭੈ ਭੀਤ ਹੋ ਗਇਆ ਸੀ, ਤੇ ਬਿਨਾ ਹੋਰ ਠਹਿਰਣ ਤੇ ਕਿਸੀ ਹੋਰ ਕੋਠੀ ਦੇ ਅੰਦਰ ਵੇਖਨ ਦੇ ਉਹ ਕੋਠੜੀ ਨੰ: ੨੧ ਵਿੱਚ ਮੈਨਸ਼ੋਵਾਂ ਨੂੰ ਮਿਲਣ ਚਲਾ ਗਇਆ। ਜੇਲਰ ਨੇ ਜੰਦਰਾ ਲਾਹਿਆ ਤੇ ਬੂਹਾ ਖੋਲਿਆ। ਇਕ ਜਵਾਨ ਆਦਮੀ, ਲਮੀ ਗਰਦਨ, ਚੰਗੇ ਕਮਾਏ ਪਠੇ ਛੋਟਾ ਸਿਰ ਤੇ ਨਰਮ ਗੋਲ ਅੱਖਾਂ ਵਾਲਾ ਬਿਸਤ੍ਰੇ ਲਾਗੇ ਖੜਾ ਸੀ। ਉਹ ਇਨ੍ਹਾਂ ਨਵੇਂ ਆਏ ਆਦਮੀਆਂ ਨੂੰ ਤਕ ਕੇ, ਝਟ ਦੇ ਔਵਰਕੋਟ ਪਾ, ਡਰੇ ਹੋਏ ਮੂੰਹ ਨਾਲ ਇਨ੍ਹਾਂ ਵਲ ਤੱਕਣ ਲਗ ਗਇਆ। ਨਿਖਲੀਊਧਵ ਨੂੰ ਉਹਦੀਆਂ ਨਰਮ ਗੋਲ ਅੱਖਾਂ ਬੜੀਆਂ ਹੀ ਚੰਗੀਆਂ ਲੱਗੀਆਂ ਜਿਹੜੀਆਂ ਹੁਣ ਭੈ ਭੀਤ ਹੋਈਆਂ, ਪੁਛ ਗਿਛ ਕਰਦੀਆਂ, ਨਿਗਾਹਾਂ ਪਾ

੫੨੨