ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/563

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਲਾਮਾਂ ਕਰਨ।

"ਮਿਹਰਬਾਨੀ ਜੁਨਾਬ ਵਾਲਾ ਸ਼ਾਨ ਸਾਹਿਬ! ਸਾਨੂੰ ਜੀ ਨਹੀਂ ਪਤਾ ਕਿ ਆਪ ਨੂੰ ਕਿਨ੍ਹਾਂ ਠੀਕ ਲਕਬਾਂ ਲਕਾਬਾਂ ਨਾਲ ਬੁਲਾਵੀਏ, ਸਾਡੇ ਮਾਮਲੇ ਦਾ ਵੀ ਫੈਸਲਾ ਕਰੋ।"

"ਮੈਂ ਅਫਸਰ ਤਾਂ ਨਹੀਂਮੈਨੂੰ ਕੁਛ ਪਤਾ ਨਹੀਂ।"

"ਅਛਾ ਆਪ ਬਾਹਰ ਥੀਂ ਆਏ ਹੋ ਕਿਸੇ ਨੂੰ ਕਹੋਅਫਸਰਾਂ, ਇਖਤਿਆਰ ਵਾਲਿਆਂ ਨੂੰ ਕਹੋ ਜੇ ਲੋੜ ਹੋਵੇ ਤਾਂ" ਇਕ ਗੁਸੀਲ ਜੇਹੀ ਆਵਾਜ਼ ਨੇ ਕਿਹਾ "ਸਾਡੇ ਉੱਪਰ ਕੁਛ ਤਰਸ ਕਰੋਅਸੀ ਵੀ ਤਾਂ ਇਨਸਾਨ ਹਾਂਅਸੀ ਇਥੇ ਦੋ ਮਹੀਨੇ ਥੀਂ ਬੇਗੁਨਾਹ ਡੱਕੇ ਪਏ ਹਾਂਸਾਡੀ ਗੱਲ ਕੋਈ ਸੁਣਦਾ ਹੀ ਨਹੀਂ।"

"ਕੀ ਮਤਲਬ,ਕਿਉਂ?" ਨਿਖਲੀਊਧਵ ਨੇ ਪੁਛਿਆ।

"ਕਿਉਂ, ਸਾਨੂੰ ਆਪ ਨੂੰ ਪਤਾ ਨਹੀਂ ਕਿ ਕਿਉਂ? ਪਰ ਅਸੀ ਅਜ ਦੂਜੇ ਮਹੀਨੇ ਦੇ ਇਥੇ ਡੱਕੇ ਹੋਏ ਹਾਂ।"

"ਠੀਕਇਹ ਬਿਲਕੁਲ ਸੱਚ ਹੈਇਹ ਗੱਲ ਤਾਂ ਇਕ ਹਾਦਸਾ ਜੇਹੀ ਹੀ ਸਮਝੋਇਤਫਾਕ ਜੇਹਾ ਹੋ ਗਿਆ ਹੈ," ਤਾਂ ਅਸਟੰਟ ਨੇ ਕਹਿਆ; "ਇਹ ਲੋਕੀ ਤਾਂ ਅੰਦਰ ਲਿਆਏ ਗਏ ਸਨ ਕਿ ਇਨ੍ਹਾਂ ਪਾਸ ਰਾਹਦਾਰੀ ਦੇ ਕਾਗਤ (ਪਾਸ ਪੋਰਟ) ਨਹੀਂ ਸਨਤੇ ਇਸ ਵਜਾ ਲਈ ਤਾਂ ਇਨ੍ਹਾਂ ਨੂੰ ਆਪਣੇ ਵਤਨ ਦੇ ਸੂਬੇ ਵਿੱਚ ਵਾਪਸ ਘੱਲ ਦੇਣਾ ਚਾਹੀਦਾ ਸੀ, ਪਰ ਓਥੇ ਦੇ ਮੁਕਾਮੀ ਅਫਸਰਾਂ ਨੇ ਲਿਖਿਆ ਹੈ ਕਿ ਇਹਨਾਂ ਨੂੰ ਉਥੇ ਹਾਲੇ ਨ ਭੇਜਿਆ ਜਾਵੇਇਸ ਕਰਕੇ ਅਸਾਂ ਬਾਕੀ ਦੇ ਰਾਹਦਾਰੀ

੫੨੯