ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/565

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਉੱਪਰ ਚੜ੍ਹ ਜਾਂਦੀਆਂ ਸਨ, ਤਾਂ ਵੀ ਸਾਨੂੰ ਕੋਈ ਨਹੀਂ ਸੀ ਪੁਛਦਾ। ਇਸ ਸਾਲ ਓਹ ਰਾਹਦਾਰੀਆਂ ਫੜ ਲਈਆਂ ਨੇ, ਤੇ ਸਾਨੂੰ ਕੈਦ ਪਾਇਆ ਹੋਇਆ ਨੇ। ਦੋ ਮਹੀਨੇ ਹੋ ਚੁਕੇ ਹਨ ਜਿਵੇਂ ਅਸੀ ਕੋਈ ਜੁਰਮ ਕੀਤਾ ਹੁੰਦਾ ਹੈਕੋਈ ਵਾਤ ਹੀ ਨਹੀਂ ਪੁਛਦਾ।

"ਅਸੀ ਸਾਰੇ ਰਾਜ ਹਾਂਤੇ ਇਕੋ ਪੰਚਾਇਤ ਦੇ ਹਾਂ। ਸਾਨੂੰ ਕਹਿਆ ਜਾਂਦਾ ਹੈ ਕਿ ਸਾਡੇ ਸੂਬੇ ਦਾ ਜੇਲ ਜਲ ਗਿਆ ਹੈ, ਪਰ ਉਸ ਵਿੱਚ ਸਾਡਾ ਕੀ ਕੰਮ ਹੈ? ਸਾਡੀ ਜਰੂਰ ਮਦਦ ਕਰੋ।"

ਨਿਖਲੀਊਧਵ ਨੇ ਸੁਣ ਲਇਆ, ਪਰ ਸਮਝਿਆ ਮੁਸ਼ਕਲ ਹੀ ਹੋਊ ਕਿ ਚੰਗੀ ਸ਼ਕਲ ਵਾਲਾ ਬੁੱਢਾ ਕੀ ਕਹਿ ਰਹਿਆ ਹੈ, ਕਿਉਂਕਿ ਓਹਦੀ ਤਵੱਜੋ ਤਾਂ ਇਕ ਵਡੀ ਕਾਲੀ ਭੂਰੀ ਕਈ ਟੰਗਾਂ ਵਾਲੀ ਜੂੰ ਵਲ ਸੀ ਜਿਹੜੀ ਓਸ ਆਦਮੀ ਦੇ ਗਲ ਉੱਪਰ ਚਲ ਰਹੀ ਸੀ "ਇਹ ਕੀ ਹੋਇਆ? ਕੀ ਇਹੋ ਜਿਹੇ ਸਬੱਬ ਕਰਕੇ ਬੰਦੇ ਜੇਲੀਂ ਪਾ ਛੱਡਦੇ ਹਨ?" ਨਿਖਲੀਊਧਵ ਨੇ ਅਟੰਸਟ ਵਲ ਮੁੜਕੇ ਪੁਛਿਆ।

"ਹਾਂ ਜੀਇਨ੍ਹਾਂ ਨੂੰ ਤਾਂ ਚਰੋਕਣਾ ਭੇਜ ਦੇਣਾ ਚਾਹੀਦਾ ਸੀਘਰਾਂ ਨੂੰ ਮੋੜਨਾ ਸੀ," ਅਸਟੰਟ ਨੇ ਠੰਢੀ ਤਰ੍ਹਾਂ ਉੱਤਰ ਦਿੱਤਾ, "ਪਰ ਇਨ੍ਹਾਂ ਦੀ ਗੱਲ ਅਫਸਰਾਂ ਨੂੰ ਪਤਾ ਨਹੀਂ, ਭੁੱਲ ਗਈ ਹੈ ਕਿ ਕੀ?"

੫੩੧