ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/567

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦੇ ਅੰਦਰ ਡੱਕੇ ਇਉਂ ਪਏ ਰਹਿਣ ?" ਨਿਖਲੀਊਧਵ ਨੇ ਕੌਰੀਡੋਰ ਥੀਂ ਨਿਕਲਦਿਆਂ ਉੱਚੀ ਦੇ ਕੇ ਕਹਿਆ।

"ਆਪ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ ? ਇਹ ਇਉਂ ਹੀ ਝੂਠ ਬੋਲਦੇ ਹਨ———ਜੇ ਇਨ੍ਹਾਂ ਦੀਆਂ ਗੱਲਾਂ ਸੁਣਨ ਲੱਗੇ, ਤਦ ਇਹ ਸਾਰੇ ਦੇ ਸਾਰੇ ਬੇਗੁਨਾਹ ਹੀ ਹਨ," ਇਨਸਪੈਕਟਰ ਤੇ ਅਸਟੰਟ ਨੇ ਕਹਿਆ, "ਹਾਂ ਕਿਸੀ ਵੇਲੇ ਇਤਫਾਕੀਆ ਹੋ ਜਾਂਦਾ ਹੈ ਕਿ ਬਾਹਜੇ ਬਿਨਾਂ ਕਿਸੀ ਵਜ੍ਹਾ ਦੇ ਡੱਕੇ ਜਾਂਦੇ ਹਨ ।

"ਅੱਛਾ———ਇਨ੍ਹਾਂ ਤਾਂ ਕੁਝ ਨਹੀਂ ਕੀਤਾ ?"

"ਹਾਂ ਜੀ———ਇਹ ਸਾਨੂੰ ਮੰਨਣਾ ਪਵੇਗਾ———ਫਿਰ ਵੀ ਲੋਕੀ ਬੜੀ ਡਰਾਉਣੀ ਤਰਾਂ ਵਿਗੜੇ ਹੋਏ ਹਨ———ਬਾਹਜੇ ਤਾਂ ਆਪਣੀ ਤਰਜ਼ ਦੇ ਨਮੂਨੇ ਹਨ———ਮਰਨ ਮਾਰਨ ਨੂੰ ਤਿਆਰ, ਜਿਨ੍ਹਾਂ ਨੂੰ ਸਖਤੀ ਤੇ ਕਰੜਾਈ ਨਾਲ ਸਾਂਭਣਾ ਪੈਂਦਾ ਹੈ । ਕਲ ਇਹੋ ਜੇਹੇ ਦੋਹਾਂ ਨੂੰ ਸਜ਼ਾ ਦੇਣੀ ਪੈ ਗਈ ਸੀ।"

"ਸਜ਼ਾ ਦਿੱਤੀ ? ਕਿਸ ਤਰਾਂ ?"

"ਇੱਕ ਬਰਚ ਦੀ ਸੋਟੀ ਨਾਲ ਉਨ੍ਹਾਂ ਨੂੰ ਬੈਂਤ ਮਾਰੇ ਗਏ ਸਨ । ਇਉਂ ਹੀ ਹੁਕਮ ਸੀ।"

"ਪਰ ਜਿਸਮਾਨੀ ਸਜ਼ਾ ਦੇਣੀ ਤਾਂ ਕਾਨੂੰਨਨ ਮਨਸੁਖ ਹੋ ਚੁਕੀ ਹੈ ।"

"ਉਨ੍ਹਾਂ ਲਈ ਜਿਨ੍ਹਾਂ ਦੇ ਸਾਰੇ ਕਾਨੂੰਨੀ ਹਕੂਕ ਹੀ ਖੁਸ ਚੁਕੇ ਹੋਣ ਓਨ੍ਹਾਂ ਨੂੰ ਹੁਣ ਵੀ ਓਹ ਸਜ਼ਾ ਦਿੱਤੀ ਜਾਂਦੀ ਹੈ ।"

੫੩੩