ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/576

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੈਦ ਹੋਈ ਸੀ । ਜਵਾਬ ਵਿੱਚ ਉਹ ਬੜੇ ਜੋਸ਼ ਨਾਲ ਆਪਣੀ ਸਾਰੀ ਕਹਾਣੀ ਦੱਸਣ ਲੱਗ ਪਈ । ਓਹਦੀ ਕਥਨੀ ਵਿੱਚ ਕਈ ਇਕ ਖਾਸ ਅਰਥਾਂ ਵਾਲੇ (ਇਸਤਲਾਹੀ) ਸ਼ਬਦ ਸਨ ਜਿਵੇਂ ਪ੍ਰਾਪੈਗੈਂਡਾ (ਲੋਕਾਂ ਵਿੱਚ ਕਿਸੀ ਮਸਲੇ ਦਾ ਜਾ ਕੇ ਖੁਲ੍ਹਾ ਛਾਪੇ ਆਦਿ ਦੇ ਰਾਹੀਂ ਪ੍ਰਚਾਰ ਕਰਨਾ), ਡਿਸਔਰਗੈਨੀਜ਼ੇਸ਼ਨ (ਕਿਸੀ ਬਣੀ ਬਣਤਰ ਨੂੰ ਤੋੜ ਕੇ ਤਿਤਰ ਚਿਤਰ ਕਰਨਾ), ਸੋਸ਼ਲ ਗਰੁਪ (ਲੋਕਾਂ ਦੇ ਟੋਲੇ), ਸੈਕਸ਼ਨ ਤੇ ਸਬਸੈਕਸ਼ਨ (ਗਰੁਪਾਂ ਦੇ ਵਾਂਡਵੇਂ ਹਿੱਸੇ ਤੇ ਹੋਰ ਛੋਟੇ ਹਿੱਸੇ), ਜਿਨ੍ਹਾਂ ਸ਼ਬਦਾਂ ਦਾ ਉਹਨੂੰ ਖਿਆਲ ਸੀ ਕਿ ਸਭ ਕੋਈ ਜਾਣੂ ਹੈ———ਪਰ ਨਿਖਲੀਊਧਵ ਨੇ ਇਹ ਲਫਜ਼ ਕਦੀ ਵੀ ਨਹੀਂ ਸਨ ਸੁਣੇ । ਉਸਨੇ ਉਹਨੂੰ ਨਾਰੋਦੋਵੌਲਸਤੋਵ (ਇਕ "ਲੋਕਾਂ ਦੀ ਆਜ਼ਾਦੀ" ਨਾਮ ਦੀ ਬਾਗੀ ਤਹਿਰੀਕ) ਦੇ ਕੁਲ ਭੇਤ ਦੱਸੇ, ਸਾਫ ਸੀ ਕਿ ਇਹ ਮਨ ਰਹੀ ਸੀ ਕਿ ਨਿਖਲੀਊਧਵ ਇਹ ਗੱਲਾਂ ਸੁਣ ਕੇ ਖੁਸ਼ ਹੋ ਰਹਿਆ ਹੋਸੀ । ਨਿਖਲੀਊਧਵ ਤਾਂ ਓਹਦੀ ਮਾੜੀ ਲਿੱਸੀ ਗਰਦਨ ਵਲ, ਓਹਦੇ ਬਿਖਰੇ ਅਣ-ਕਤਰੇ ਤੇ ਅਣਵਾਹੇ ਵਾਲਾਂ ਵਲ ਦੇਖ ਰਹਿਆ ਸੀ ਤੇ ਹੈਰਾਨ ਹੋ ਰਹਿਆ ਸੀ ਕਿ ਇਹ ਕੁੜੀ ਇਹੋ ਜੇਹੀਆਂ ਕਰਤੂਤਾਂ ਕਿਉਂ ਕਰਦੀ ਰਹੀ ਹੈ ਤੇ ਹੁਣ ਉਹ ਓਹਨੂੰ ਸਾਰੀਆਂ ਗੱਲਾਂ ਕਿਉਂ ਦੱਸ ਰਹੀ ਹੈ । ਓਹਨੂੰ ਇਸ ਉੱਪਰ ਵੀ

੫੪੨