ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/579

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ । ਫਿਰ ਉਨ੍ਹਾਂ ਦੇ ਟੋਲੇ ਦਾ ਇਕ ਸਰਕਰਦਾ ਆਦਮੀ ਫੜਿਆ ਗਇਆ । ਉਨ੍ਹਾਂ ਦੇ ਕਾਗਜ਼ ਪਤ੍ਰ ਕਾਬੂ ਕੀਤੇ ਗਏ ਤੇ ਸਭ ਜਿਨ੍ਹਾਂ ਦਾ ਉਨ੍ਹਾਂ ਨਾਲ ਸੰਬੰਧ ਸੀ ਫੜੇ ਗਏ। "ਮੈਂ ਵੀ ਫੜੀ ਗਈ ਸਾਂ ਤੇ ਹੁਣ ਜਲਾਵਤਨ ਕੀਤੀ ਜਾਵਾਂਗੀ, ਪਰ ਇਹਦੀ ਕੀ ਪ੍ਰਵਾਹ ਹੈ ? ਮੈਂ ਅਤਿ ਦੀ ਸੁਖੀ ਹਾਂ, ਅਨੰਦ ਮੰਗਲ ਹੈ," ਉਸ ਆਪਣੀ ਕਹਾਣੀ ਦਾ ਇਓਂ ਇਕ ਦਰਦਨਾਕ ਮੁਸਕਾਹਟ ਨਾਲ ਭੋਗ ਪਾਇਆ ।

ਨਿਖਲੀਊਧਵ ਉਸ ਬੜੀ ਦਿਖ ਵਾਲੀਆਂ ਅੱਖਾਂ ਵਾਲੀ ਬਾਬਤ ਕੁਛ ਪੁਛ ਗਿਛ ਕਰਦਾ ਰਹਿਆ । ਵੇਰਾ ਦੁਖੋਵਾ ਨੇ ਓਹਨੂੰ ਦੱਸਿਆ ਕਿ ਓਹ ਇਕ ਜਰਨੈਲ ਦੀ ਧੀ ਹੈ ਤੇ ਓਹ ਬੜਾ ਚਿਰ ਇਕ ਬਾਗ਼ੀ ਪਾਰਟੀ ਨਾਲ ਲੱਗ ਰਹੀ ਸੀ ਤੇ ਫਿਰ ਇਕ ਪੁਲਸੀਏ ਨੂੰ ਗੋਲੀ ਨਾਲ ਮਾਰ ਦੇਣ ਦੇ ਅਪਰਾਧ ਵਿਚ, ਜੇਹੜਾ ਜੁਰਮ ਓਸ ਆਪ ਮੰਨ ਲਿਆ ਸੀ, ਕੈਦ ਹੈ । ਕਈ ਖੁਫੀਆਂ ਬਾਗ਼ੀਆਂ ਨਾਲ ਇਕ ਘਰ ਵਿਚ ਰਹਿੰਦੀ ਸੀ ਜਿਥੇ ਉਨ੍ਹਾਂ ਇਕ ਗੁਪਤ ਛਾਪਾਖਾਨਾ ਬਣਾ ਰੱਖਿਆ ਹੋਇਆ ਸੀ । ਇਕ ਰਾਤ ਜਦ ਪੁਲਸ ਨੇ ਇਸ ਘਰ ਦੀ ਤਲਾਸ਼ੀ ਲਈ ਛਾਪਾ ਮਾਰਿਆ, ਓਥੇ ਰਹਿਣ ਵਾਲਿਆਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਬਚਾ ਵਿਚ ਯਤਨ ਕਰਨਗੇ । ਉਨਾਂ ਦੀਵੇ ਬੁਝਾ ਦਿਤੇ ਤੇ ਉਨ੍ਹਾਂ ਚੀਜ਼ਾਂ ਦਾ ਜਿਨ੍ਹਾਂ ਨੇ ਓਨ੍ਹਾਂ ਨੂੰ ਮੁਜਰਿਮ ਠਹਿਰਾ ਦੇਣਾ ਸੀ, ਖੁਰਾ ਖੋਜ ਮਿਟਾਣ ਲਗ ਪਏ । ਪੋਲੀਸ ਧਿੰਗੋਜ਼ੋਰੀ ਅੰਦਰ ਜਾ ਵੜੀ, ਬਾਗ਼ੀਆਂ ਵਿਚੋਂ ਇਕ ਨੇ ਗੋਲੀ ਚਲਾ ਦਿੱਤੀ ਤੇ ਇਕ ਸਿਪਾਹੀ ਨੂੰ ਕਾਰੇ ਆਈ । ਦੇ ਦਰਯਾਫ਼ਤ ਹੋਈ ਇਸ ਕੁੜੀ ਨੇ ਕਹਿਆ, "ਮੈਂ ਮਾਰੀ

੫੪੫