ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਤੀਂ ਓਸ ਫੱਫੇਕੁਟਣ ਨੇ ਓਹਨੂੰ ਕੈਰੋਲੀਨ ਐਲਬਰਟੋਨਾ ਕਿਤਾਈਵਾ ਦੇ ਬਦਮਾਸ਼ੀ ਦੇ ਰੰਗ ਮਹਿਲਵਿਚ ਪਹੁੰਚਾ ਦਿੱਤਾ।

ਓਸ ਦਿਨ ਥੀਂ ਕਾਤੁਸ਼ਾ ਮਸਲੋਵਾ ਲਈ ਓਹ ਘੋਰ ਪਾਪ ਤੇ ਨਰਕ ਕੁੰਭੀ ਦਾ ਜੀਵਨ ਸ਼ੁਰੂ ਹੋ ਗਇਆ ਜਿਹੜਾ ਜੀਵਨ ਰੱਬ ਤੇ ਮਨੁੱਖਾਂ ਦੇ ਦਿੱਵਯ ਕਾਨੂੰਨਾਂ ਦੇ ਬਰਖ਼ਲਾਫ਼ ਗੁਨਾਹ ਕਰਦਾ ਹੈ, ਉਹ ਨਰਕ ਜੀਵਨ ਜੋ ਇਸ ਜੇਹੀਆਂ ਹਜ਼ਾਰਾਂ ਜਨਾਨੀਆਂ ਦੇ ਪੱਲੇ ਪੈ ਜਾਂਦਾ ਹੈ। ਗਵਰਨਮਿੰਟ ਨ ਸਿਰਫ਼ ਇਜਾਜ਼ਤ ਦਿੰਦੀ ਹੈ ਬਲਕਿ ਕਹਿਆ ਜਾਂਦਾ ਹੈ ਕਿ ਰਈਅਤ ਤੇ ਮਖ਼ਲੂਕ ਦੇ ਸੁਖ ਲਈ ਇਹ ਨਰਕ ਕੁੰਡ ਤੇ ਇਨ੍ਹਾਂ ਬਦਕਿਸਮਤਾਂ ਦਾ ਇਹ ਘੋਰ ਪਾਪ ਜੀਵਨ ਜੀਣਾ ਜ਼ਰੂਰੀ ਹੈ, ਕਿਹੜਾ ਜੀਵਨ? ਜਿਹੜਾ ਦਸ ਵਿਚੋਂ ਨੌਂ ਜਵਾਨ ਲੜਕੀਆਂ ਨੂੰ ਆਖ਼ਰ ਹੌਲਨਾਕ ਬੀਮਾਰੀਆਂ ਦਾ ਸ਼ਿਕਾਰ ਬਣਾ ਦਿੰਦਾ ਹੈ ਤੇ ਜਵਾਨੀ ਵਿਚ ਹੀ ਵਿਚਾਰੀਆਂ ਬੁਢੇਪੇ ਦੀਆਂ ਕਮਜ਼ੋਰੀਆਂ ਤੇ ਤ੍ਰੋਟਾਂ ਵਿਚ ਗੁੰਮ ਜਾਂਦੀਆਂ ਹਨ ਤੇ ਆਖ਼ਰ ਓਨਾਂ ਨੂੰ ਛੇਤੀ ਹੀ ਮੌਤ ਆ ਕੇ ਭੁੰਝੇ ਲਿਟਾ ਦੇਂਦੀ ਹੈ।

ਰਾਤਾਂ ਸਾਰੀਆਂ ਨਾਚ, ਸ਼ਰਾਬ, ਵਿਸ਼ੇ ਵਿਕਾਰ ਵਿਚ ਲੰਘ ਜਾਂਦੀਆਂ ਹਨ, ਤੇ ਦੁਪਹਿਰ ਥੀਂ ਵੀ ਪਿੱਛੇ ਤਕ ਭਾਰੀ ਥਕਾਵਟ ਭਰੀ ਨੀਂਦਰ ਵਿਚ ਸੌਣਾ ਪੈਂਦਾ ਹੈ ਤੇ ਦਿਨ ਦੇ ਤ੍ਰੈ ਯਾ ਚਾਰ ਵਜੇ ਇਕ ਗੰਦੇ ਬਿਸਤਰੇ ਥਾਂ ਇਕ ਹੰਗਾਵਾਂ ਨੂੰ ਤੋੜਦੀ ਜਾਗ ਜਾਗਣੀ ਪੈਂਦੀ ਹੈ, ਥੱਕੇ, ਟੁੱਟੇ ਉਠਣਾ ਪੈਂਦਾ ਹੈ, ਅੰਗ ਅੰਗ ਟੁੱਟ ਰਹਿਆ ਹੁੰਦਾ ਹੈ,ਠੰਡਾ ਪਾਣੀ,ਕਾਫੀ ਪੀਣਾ, ਤੇ ਬੇਅਰਥ

੨੪