ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/580

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ," ਭਾਵੇਂ ਓਹਦੇ ਹਥ ਵਿਚ ਕਦੀ ਵੀ ਤਮਾਂਚਾ ਨਹੀਂ ਸੀ ਹੋਇਆ ਤੇ ਇਕ ਮੱਖੀ ਨੂੰ ਵੀ ਮਾਰਨ ਜੋਗ ਨਹੀਂ ਸੀ———ਪਰ ਓਹ ਆਪਣੇ ਬਿਆਨ ਦੀ ਪੱਕੀ ਰਹੀ ਤੇ ਹੁਣ ਇਹਨੂੰ ਸਾਈਬੇਰੀਆ-ਜਲਾਵਤਨੀ ਦੀ ਸਜ਼ਾ ਮਿਲ ਚੁਕੀ ਹੈ।

"ਕੇਹਾ ਪਰਉਪਕਾਰੀ ਉੱਚਾ ਆਚਰਣ ਹੈ," ਵੇਰਾ ਦਖੋਵਾ ਨੇ ਓਹਦੀ ਕਮਾਈ ਨੂੰ ਸਲਾਹੁੰਦਿਆਂ ਕਿਹਾ ।

ਵੇਰਾ ਦਖੋਵਾ ਦਾ ਤੀਸਰਾ ਕੰਮ ਮਸਲੋਵਾ ਬਾਬਤ ਗਲ ਕਰਨਾ ਸੀ———ਜਿਵੇਂ ਇਹੋ ਜੇਹੀਆਂ ਗੱਲਾਂ ਹਰ ਕਿਸੀ ਦੀਆਂ ਹਰ ਕੋਈ ਕੈਦਖਾਨਿਆਂ ਵਿਚ ਜਾਣ ਜਾਂਦਾ ਹੈ———ਮਸਲੋਵਾ ਦੀ ਜ਼ਿੰਦਗੀ ਦੀ ਕਹਾਣੀ ਤੇ ਓਹਦਾ ਨਿਖਲੀਊਧਵ ਦਾ ਤਅੱਲਕ ਸਭ ਇਸਨੂੰ ਪਤਾ ਸੀ, ਤੇ ਇਹਨੇ ਨਿਖਲੀਊਧਵ ਨੂੰ ਇਹ ਸਲਾਹ ਦਿਤੀ ਕਿ ਮਸਲੋਵਾ ਨੂੰ ਉਸ ਕੈਦ ਕੋਠੜੀ ਵਿਚੋਂ ਕਢਾ ਲਵੇ, ਤੇ , ਯਾ ਤਾਂ ਮੁਲਕੀ ਕੈਦੀਆਂ ਵਾਲਿਆਂ ਕਮਰਿਆਂ ਵਿਚ ਉਹਦਾ ਬਹਿਣ ਰਹਿਣ ਬਦਲਵਾ ਦੇਵੇ, ਯਾ ਬੀਮਾਰਾਂ ਦੀ ਟਹਿਲ ਕਰਨ ਲਈ ਹਸਪਤਾਲ ਵਿਚ ਨਰਸ ਦੇ ਕੰਮ ਉੱਪਰ ਲਗਵਾ ਦੇਵੇ, ਤੇ ਉਨ੍ਹਾਂ ਦਿਨਾਂ ਵਿਚ ਹਸਪਤਾਲ ਵਿਚ ਬੀਮਾਰ ਬਹੁਤ ਸਨ ਤੇ ਨਰਸਾਂ ਦੀ ਬੜੀ ਲੋੜ ਪਈ ਹੋਈ ਹੈ ਸੀ । ਫਰਮਾ:X- larger ਨੇ ਓਹਦੀ ਸਲਾਹ ਦੇਣ ਦਾ ਧੰਨਵਾਦ ਕੀਤਾ ਤੇ ਕਹਿਆ ਕਿ ਉਹ ਐਸਾ ਕਰਨ ਦੀ ਕੋਸ਼ਸ਼ ਕਰੇਗਾ ।

੫੪੬