ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/585

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਇਹ ਲੋਕ ਆਪੋ ਵਿਚ ਮਿਲਕੇ ਕੁਛ ਗਲ ਬਾਤ ਕਰ ਲੈਂਦੇ ਹਨ ਤਦ ਇਨ੍ਹਾਂ ਨੂੰ ਕੁਛ ਨਾ ਕੁਛ ਤਾਂ ਚੈਨ ਪੈ ਹੀ ਜਾਂਦੀ ਹੈ ।"

ਇਸ ਨੌਜਵਾਨ ਨਾਲ ਗੱਲਾਂ ਕਰਦਿਆਂ, ਜਿਸ ਆਪਣਾ ਨਾਂ ਮੇਦੀਂਤਸੇਵ ਦਸਕੇ ਵਾਕਫੀ ਪਾ ਹੀ ਲਈ ਸੀ, ਨਿਖਲੀਊਧਵ ਹਾਲ ਤਕ ਪਹੁੰਚ ਗਇਆ ।

ਓਥੇ ਇਨਸਪੈਕਟਰ ਨੇ ਆਪਣੇ ਥਕੇ ਕਦਮਾਂ ਨਾਲ ਪੁਜ ਕੇ ਉਸ ਨੂੰ ਆਖਿਆ, "ਜੇ ਆਪ ਮਸਲੋਵਾ ਨੂੰ ਮਿਲਣਾ ਚਾਹੁੰਦੇ ਹੌ ਤਦ ਕਲ ਆ ਜਾਣਾ," ਉਸ ਨੇ ਨਿਖਲੀਊਧਵ ਦਾ ਕੁਛ ਲਿਹਾਜ਼ ਕਰਨ ਦੀ ਚਾਹ ਵਿਚ ਕਹਿਆ ।

"ਬਹੁਤ ਅੱਛਾ," ਨਿਖਲੀਊਧਵ ਨੇ ਉੱਤਰ ਦਿੱਤਾ ਤੇ ਛੇਤੀ ਛੇਤੀ ਚਲਾ ਗਇਆ।

ਮੈਨਸ਼ੋਵ ਦੀ ਪੀੜਾ, ਜਿਹੜੀ ਸਪਸ਼ਟ ਨਿਰਦੋਸ਼ ਸੀ ਉਹਨੂੰ ਬੜੀ ਖੌਫਨਾਕ ਲਗੀ; ਪਰ ਇਸ ਸੰਬੰਧ ਵਿਚ ਉਹਦੇ ਸ਼ਰੀਰ ਦਾ ਕਲੇਸ਼ ਇੰਨਾ ਨਹੀਂ ਸੀ ਜਿੰਨਾਂ ਆਤਮਾ ਦਾ———ਉਹਦੀ ਅੰਦਰ ਦੀ ਸਿਰ-ਚਕਰੀ ਰਬ ਵਿਚ ਤੇ ਨੇਕੀ ਵਿਚ ਵਿਸ਼ਵਾਸ ਨਾ ਰਹਿਣ ਵਾਂਗਰ ਹੋ ਜਾਣ ਦਾ———ਤੇ ਇਹ ਅਵਿਸ਼ਵਾਸ਼ ਆਵਣੋਂ ਰਹਿ ਨਹੀਂ ਸੀ ਸਕਦਾ ਇਹੋ ਜੇਹੀਆਂ ਹਾਲਤਾਂ ਵਿਚ ਤੇ ਲੋਕਾਂ ਦੀ ਇਹ ਬੇਤਰਸੀ ਸਿਤਮ ਦੇਖ ਕੇ, ਜਿਨ੍ਹਾਂ ਨੇ ਬਿਨਾਂ ਕਿਸੀ ਦਲੀਲ ਦੇ ਉਸ ਵਿਚਾਰੇ ਨੂੰ ਇੰਨੇ ਤਸੀਹੇ ਦਿੱਤੇ ਸਨ ।

ਦਿਲ ਦਹਿਲ ਦੇਣ ਵਾਲੀ ਖੌਫ਼ਨਾਕ ਉਹ ਬੇਇੱਜ਼ਤੀ

੫੫੧