ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/589

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਵਹੁਟੀ ਨੇ ਕਈ ਇਕ ਲੋਕਾਂ ਨੂੰ ਘਰ ਬੁਲਾਇਆ ਹੋਇਆ ਸੀ, ਤੇ ਉਹਦਾ ਸੱਦਾ ਉਹਨੂੰ ਭੀ ਸੀ । ਓਸੇ ਘੜੀ ਜਦ ਨਿਖਲੀਊਧਵ ਦੀ ਬੱਘੀ ਪਹੁੰਚੀ ਸੀ, ਅੱਗੇ ਇਕ ਬੱਘੀ ਦਰਵਾਜ਼ੇ ਉੱਪਰ ਹੁਣੇ ਆ ਕੇ ਖਲੋਤੀ ਹੀ ਸੀ, ਤੇ ਇਕ ਟੋਪੀ ਵਿਚ ਕਲਗੀ ਲਾਈ, ਲਿਵਰੀ ਵਿਚ ਹਜੂਰੀਆ, ਇਕ ਸਵਾਣੀ ਨੂੰ ਬੂਹੇ ਦੀਆਂ ਪੌੜੀਆਂ ਹਿਠਾਹਾਂ ਦੀ ਹਥ ਦੇ ਕੇ ਉਤਾਰ ਰਹਿਆ ਸੀ । ਉਸ ਸਵਾਣੀ ਨੇ ਆਪਣੇ ਘਗਰੇ ਦੇ ਘੇਰ ਨੂੰ ਹਥ ਵਿਚ ਪਿੱਛੋਂ ਫੜ ਕੇ ਚੁੱਕਿਆ ਹੋਇਆ ਸੀ ਜਿਸ ਕਰਕੇ ਉਹਦੇ ਪਤਲੇ ਗਿੱਟਿਆਂ ਉੱਪਰ ਦੀ ਕਾਲੀਆਂ ਜੁਰਾਬਾਂ ਤੇ ਜੁੱਤੀ ਪਾਏ ਪੈਰ ਦਿਸ ਰਹੇ ਸਨ । ਬੱਘੀਆਂ ਵਿਚ ਇਕ ਬੰਦ ਲੈਂਡੋ ਸੀ ਜਿਹੜੀ ਉਸ ਪਛਾਣ ਲਈ ਕਿ ਕੋਰਚਾਗਿਨਾਂ ਦੀ ਸੀ । ਉਸ ਬੱਘੀ ਦੇ ਸਫ਼ੈਦ ਰੀਸ਼, ਲਾਲ ਗੱਲ੍ਹਾਂ ਵਾਲੇ ਕੋਚਵਾਨ ਨੇ ਨਿਖਲੀਊਧਵ ਨੂੰ ਟੋਪੀ ਲਾਹ ਕੇ ਬੜੇ ਅਦਬ ਨਾਲ ਪਰ ਪੂਰੇ ਵਾਕਿਫ਼ ਵਾਂਗ ਸਿਰ ਝੁਕਾਇਆ ਸੀ, ਜਿਵੇਂ ਇਕ ਭਲੇਮਾਨਸ ਜਿਹਨੂੰ ਚੰਗੀ ਤਰਾਂ ਕੋਈ ਜਾਣੂ ਮਿਲਦਾ ਹੈ ।

ਨਿਖਲੀਊਧਵ ਨੂੰ ਮੈਸਲੈਨੀਕੋਵ ਕਿੱਥੇ ਹੈ ਪੁਛਣ ਦਾ ਸਮਾਂ ਨਹੀਂ ਸੀ ਮਿਲਿਆ ਕਿ ਓਹ ਆਪ ਹੀ ਇਕ ਕਿਸੀ ਵੱਡੇ ਰਈਸ ਨੂੰ ਵਿਦਾ ਕਰਨ ਲਈ ਦਰੀ ਵਿਛੀਆਂ ਪੌੜੀਆਂ ਉੱਪਰ ਨ ਸਿਰਫ ਉਤਲੇ ਅਧਵਿਚਕਾਹੇ ਉਤਾਰ ਤਕ, ਬਲਕਿ ਧੁਰ ਤਲੇ ਦੇ ਉਤਾਰ ਤਕ, ਜਿੱਥੇ ਪੌੜੀਆਂ ਦੀ ਦੂਜੀ ਦੌੜ ਖਤਮ ਹੁੰਦੀ ਸੀ, ਆ ਗਇਆ

੫੫੫