ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/590

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਇਹ ਬੜਾ ਪ੍ਰਤਿਸ਼ਠਤ ਮਿਲਣ ਆਉਣ ਵਾਲਾ ਇਕ ਫੌਜੀ ਅਫ਼ਸਰ ਫ਼ਰਾਂਸੀਸੀ ਬੋਲੀ ਵਿੱਚ ਗੱਲਾਂ ਕਰ ਰਹਿਆ ਸੀ ਤੇ ਸ਼ਹਿਰ ਵਿੱਚ ਬੱਚਿਆਂ ਦੇ ਘਰ ਲਈ ਜਿਹੜੇ ਹੁਣ ਸ਼ਹਰ ਵਿੱਚ ਆਰੰਭ ਹੋਣਗੇ, ਇਕ ਲਾਟਰੀ ਪਾਈ ਗਈ ਸੀ, ਉਹਦਾ ਜ਼ਿਕਰ ਕਰ ਰਹਿਆ ਸੀ ਤੇ ਆਪਣੀ ਰਾਏ ਦਸ ਰਹਿਆ ਸੀ ਕਿ ਜਨਾਨੀਆਂ ਲਈ ਇਕ ਬੜਾ ਅੱਛਾ ਕੰਮ ਤੇ ਸ਼ੁਗਲ ਖੁਲ੍ਹ ਜਾਏਗਾ———"ਚਲੋ ਉਹ ਆਪਣਾ ਦਿਲ ਪ੍ਰਚਾਵਾ ਕਰ ਲੈਣ, ਰੱਬ ਓਨ੍ਹਾਂ ਨੂੰ ਬਰਕਤ ਦੇਵੇ।" (ਫਰਾਂਸੀਸੀ ਵਿੱਚ ਕਹਿਆ)।

"ਆਹ ! ਨਿਖਲੀਊਧਵ ! ਕੀ ਹਾਲ ਹੈ, ਕੀ ਸਬੱਬ ਹੈ ਕਿ ਆਪ ਅਜ ਕਲ ਮਿਲਦੇ ਵੀ ਨਹੀਂ ?" ਇਹ ਕਹਕੇ ਉਹ ਨਿਖਲੀਊਧਵ ! ਨੂੰ ਮਿਲਿਆ । "ਜਾਓ ਮੈਡਮ ਨੂੰ ਅਦਾਬ ਅਰਜ਼ ਕਰੋ (ਫਰਾਂਸੀਸੀ ਵਿੱਚ) ਤੇ ਨਾਲੇ ਕੋਰਚਾਗਿਨ ਅੱਜ ਇੱਥੇ ਹਨ ਤੇ ਨਾਲੇ ਨਾਦੀਨ ਬੁਕਸ਼ੇਵਦੇਨ ਹੋਰੀ, ਨਾਲੇ ਸ਼ਹਿਰ ਦੀਆਂ ਸਭ ਸੁੰਦਰੀਆਂ (ਫਰਾਂਸੀਸੀ ਵਿੱਚ), ਓਸ ਪਰਤਿਸ਼ਠਤ ਮਹਿਮਾਨ ਨੇ ਕਹਿਆ, ਆਪਣੇ ਮੋਢੇ ਆਪਣਾ ਫੌਜੀ ਵੱਡਾ ਕੋਟ ਪਾਣ ਨੂੰ ਜਰਾ ਉਠਾਕੇ ਜਿਵੇਂ ਉਨ੍ਹਾਂ ਨੂੰ ਆਪਣੇ ਬੜੀ ਅਮੀਰ ਲਿਵਰੀ ਪਾਈ ਨੌਕਰ ਅੱਗੇ ਕੀਤਾ । ਲੌ ਫਿਰ ਮਿਲਾਂਗੇ,

੫੫੬