ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/598

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੮

"ਅੱਛਾ, ਹੁਣ ਮੈਂ ਤੁਸਾਂ ਦੀ ਸੇਵਾ ਕਰਾਂਗਾ । ਕੀ ਆਪ ਸਿਗਰਟ ਪੀਓਗੇ ? ਪਰ ਜ਼ਰਾ ਠਹਿਰ ਜਾਓ । ਸਾਨੂੰ ਕੁਛ ਫਿਕਰ ਕਰਨਾ ਚਾਹੀਏ, ਜੇ ਇੱਥੇ ਗੰਦ ਨ ਪਵੇ," ਮੈਸਲੈਨੀਕੋਵ ਨੇ ਕਹਿਆ ਤੇ ਜਾ ਕੇ ਇਕ ਰਾਖ ਪਾਣ ਵਾਲੀ ਤਸ਼ਤਰੀ ਲੈ ਆਇਆ ।

"ਅੱਛਾ ਜੀ ?"

"ਆਪ ਨਾਲ ਦੋ ਗੱਲਾਂ ਕਰਨੀਆਂ ਹਨ ।"

"ਆਹ !"

ਮੈਸਲੈਨੀਕੋਵ ਦੇ ਮੂੰਹ ਉੱਪਰੋਂ ਓਹ ਲਾਡ ਕੀਤੇ ਤੇ ਕੰਨ ਪਿੱਛੇ ਖੁਰਕੇ ਕੁੱਤੇ ਦੇ ਜੋਸ਼ ਵਾਲੀ ਖੁਸ਼ੀ ਦਾ ਰੰਗ ਉੱਡਿਆ, ਤੇ ਇਕ ਗ਼ਮ ਤੇ ਉਦਾਸੀ ਛਾ ਗਈ । ਗੋਲ ਕਮਰੇ ਦੀਆਂ ਬੋਲੀਆਂ ਦੀਆਂ ਆਵਾਜ਼ਾਂ ਉਨ੍ਹਾਂ ਨੂੰ ਸੁਣਾਈ ਦੇ ਰਹੀਆਂ ਸਨ । ਇਕ ਤੀਮੀ ਦੀ ਆਵਾਜ਼ ਆ ਰਹੀ ਸੀ-"Jamais Jamais Je ne Croirai* । ਫਰਾਂਸੀਸੀ ਵਿਚ ਕਹਿ ਰਹੀ ਸੀ———ਤੇ ਦੂਜੇ ਪਾਸਿਓਂ ਇਕ ਮਰਦ ਦੀ ਆਵਾਜ਼ ਸੀ, ਕੋਈ ਐਸੀ ਗਲ ਕਰ ਰਹਿਆ ਸੀ, ਜਿਸ ਵਿਚ ਕੌਤੈਂਸ ਵੋਰੋਤਸੋਵ ਤੇ ਵਿਕਟਰ ਅਪਰਾਕਸਿਨ ਦੇ ਨਾਂ ਮੁੜ ਮੁੜ ਆ ਰਹੇ ਸਨ । ਦੂਜੇ ਹੋਰ ਪਾਸਿਓਂ ਆਵਾਜ਼ ਦੀ ਗੂੰਜ ਹਾਸਿਆਂ ਨਾਲ ਮਿਲਵੀਂ ਆ ਰਹੀ ਸੀ ।

*ਅਰਥਾਤ "ਮੈਂ ਕਦੀ ਵੀ ਨਾ, ਕਦੀ ਵੀ ਨਾ ਮੰਨਾਂਗੀ"