ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/599

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਸਲੈਨੀਕੋਵ ਨਾਲੇ ਤਾਂ ਉਸ ਕਮਰੇ ਦੀਆਂ ਆਉਂਦੀਆਂ ਆਵਾਜ਼ਾਂ ਵੱਲ ਕੰਨ ਧਰ ਕੇ ਉਨ੍ਹਾਂ ਨੂੰ ਸੁਣਨ ਦੀ ਕਰ ਰਹਿਆ ਸੀ ਤੇ ਨਾਲੇ ਨਿਖਲੀਊਧਵ ਦੀ ਗੱਲ ਸੁਣਨ ਵਿਚ ਲਗਾ ਸੀ।

"ਮੈਂ ਮੁੜ ਉਸ ਤੀਮੀਂ ਖਾਤਰ ਆਇਆ ਹਾਂ," ਨਿਖਲੀਊਧਵ ਨੇ ਕਹਿਆ ।

"ਆਹ ਹਾਂ ! ਉਹ ! ਮੈਂ ਜਾਣਦਾ ਹਾਂ ਜਿਹੜੀ ਬੇਗੁਨਾਹ ਦੋਸ਼ੀ ਹੋ ਗਈ ਹੈ !"

ਮੈਂ ਉਸ ਲਈ ਇਹ ਰਿਆਇਤ ਚਾਹੁੰਦਾ ਹਾਂ ਕਿ ਫਿਲਹਾਲ ਉਸ ਨੂੰ ਹਸਪਤਾਲ ਦੇ ਕੰਮ ਉੱਪਰ ਬਦਲ ਦਿੱਤਾ ਜਾਏ । ਮੈਨੂੰ ਦਸਿਆ ਗਇਆ ਹੈ ਕਿ ਇਹ ਤੁਸੀਂ ਕਰ ਸਕਦੇ ਹੋ ।"

ਮੈਸਲੈਨੀਕੋਵ ਨੇ ਆਪਣੇ ਹੋਠਾਂ ਨੂੰ ਉੱਪਰ ਚੁੱਕ ਕੇ ਖੁਲ੍ਹੇ-ਮੂੰਹ ਬਟੂਏ ਦੀ ਸ਼ਕਲ ਵਾਂਗਰ ਬਣਾ ਦਿਤੇ ਤੇ ਸੋਚਣ ਲੱਗਾ ।

"ਇਹ ਨਹੀਂ ਹੋ ਸਕੇਗਾ," ਉਸ ਕਹਿਆ; "ਤਾਂ ਵੀ ਮੈਂ ਦੇਖਾਂਗਾ ਕਿ ਕੀ ਕੁਝ ਕੀਤਾ ਜਾ ਸਕਦਾ ਹੈ ਤੇ ਮੈਂ ਭਲਕੇ ਆਪ ਨੂੰ ਤਾਰ ਦੇ ਦਿਆਂਗਾ ।"

"ਮੈਨੂੰ ਪਤਾ ਲਗਾ ਹੈ ਕਿ ਹਸਪਤਾਲ ਵਿੱਚ ਬਹੁਤ ਬੀਮਾਰ ਹਨ ਤੇ ਟਹਿਲ ਕਰਨ ਵਾਲਿਆਂ ਦੀ ਲੋੜ ਹੈ ।"

੫੬੫